ਦੱਸ ਦਈਏ ਕਿ 14 ਦਸੰਬਰ ਨੂੰ ਬ੍ਰਿਟੇਨ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਨਵਾਂ ਕੋਰੋਨਾਵਾਇਰਸ ਦੇਸ਼ ਵਿੱਚ ਦਾਖਲ ਹੋ ਗਿਆ ਹੈ। ਸਿਰਫ ਚਾਰ ਹਫ਼ਤਿਆਂ ਵਿੱਚ ਇਹ ਸਟ੍ਰੇਨ ਨੇ 41 ਦੇਸ਼ਾਂ ਵਿੱਚ ਆਪਣੇ ਪੈਰ ਫੈਲਾ ਲਏ ਹਨ। ਇਸ ਖ਼ਬਰ ਤੋਂ ਬਾਅਦ ਕਈ ਦੇਸ਼ਾਂ ਨੇ ਬ੍ਰਿਟੇਨ ਦੀ ਯਾਤਰਾ ਮੁਲਤਵੀ ਕਰ ਦਿੱਤੀ। ਦੱਸ ਦਈਏ ਕਿ ਨਵੇਂ ਕੋਰੋਨਾ ਸਟ੍ਰੇਨ ਨੂੰ ਰੋਕਣ ਲਈ ਸਾਵਧਾਨੀ ਵਜੋਂ ਵਿਸ਼ਵ ਦੇ ਹੋਰ ਦੇਸ਼ਾਂ ਨੇ ਕੀ ਕਦਮ ਚੁੱਕੇ ਹਨ।
Petrol-Diesel Price: ਨਵੇਂ ਸਾਲ 'ਚ ਪਹਿਲੀ ਵਾਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਕਿੰਨਾ ਮਹਿੰਗਾ ਹੋਇਆ ਤੇਲ
ਨਵੇਂ ਵੈਰੀਅੰਟ ਦੀਆਂ ਤਿੰਨ ਵੱਡੀਆਂ ਗੱਲਾਂ ਨੇ ਦੁਨੀਆ ਨੂੰ ਚਿੰਤਾ 'ਚ ਪਾ ਦਿੱਤਾ ਹੈ। ਇਹ ਕੋਰੋਨਾਵਾਇਰਸ ਦੇ ਹੋਰ ਰੂਪਾਂ ਦੀ ਥਾਂ ਬਹੁਤ ਤੇਜ਼ੀ ਨਾਲ ਲੈ ਰਿਹਾ ਹੈ। ਇਸ ਦੇ ਮਿਊਟੇਸ਼ਨ ਕਾਰਨ ਵਾਇਰਸ ਦੇ ਉਨ੍ਹਾਂ ਹਿੱਸਿਆਂ ਵਿਚ ਤਬਦੀਲੀਆਂ ਆਈਆਂ ਹਨ ਜੋ ਮਨੁੱਖੀ ਸੈੱਲਾਂ ਨੂੰ ਸਿੱਧਾ ਪ੍ਰਭਾਵਤ ਕਰਨ ਦੇ ਯੋਗ ਹਨ। ਇਸ ਵਿਚ N501Y ਨਾਂ ਦਾ ਪਰਿਵਰਤਨ ਹੁੰਦਾ ਹੈ, ਜਿਹੜਾ ਸਰੀਰ ਦੇ ਸੈੱਲਾਂ ਨੂੰ ਪ੍ਰਭਾਵਿਤ ਕਰਦਾ ਹੈ। ਖੋਜ ਨੇ ਖੁਲਾਸਾ ਕੀਤਾ ਹੈ ਕਿ ਕੁਝ ਪਰਿਵਰਤਨ ਮਨੁੱਖੀ ਸੈੱਲਾਂ ਨੂੰ ਸੰਕਰਮਿਤ ਕਰਨ ਦੀ ਵਾਇਰਸ ਦੀ ਯੋਗਤਾ ਨੂੰ ਵਧਾਉਂਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904