ਨਵੀਂ ਦਿੱਲੀ: ਦੇਸ਼ ਵਿੱਚ ਲਗਾਤਾਰ 29 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ, ਪਰ ਅੱਜ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਨਵੇਂ ਸਾਲ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ ਵਿੱਚ ਵਾਧਾ ਹੋਇਆ ਹੈ ਤੇ ਜੇਕਰ ਅਸੀਂ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ ਵਿੱਚ 24 ਤੋਂ 26 ਪੈਸੇ ਤੇ ਡੀਜ਼ਲ ਦੀ ਕੀਮਤ ਵਿੱਚ 24 ਤੋਂ 27 ਪੈਸੇ ਦਾ ਵਾਧਾ ਹੋਇਆ ਹੈ।


ਦਿੱਲੀ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ:

ਦਿੱਲੀ ਵਿੱਚ ਪੈਟਰੋਲ ਦੀ ਕੀਮਤ 26 ਪੈਸੇ ਵਧ ਕੇ 83.97 ਰੁਪਏ ਹੋ ਗਈ ਹੈ ਤੇ ਡੀਜ਼ਲ ਤੋਂ ਇਲਾਵਾ ਇਹ ਦਿੱਲੀ ਵਿੱਚ 25 ਪੈਸੇ ਮਹਿੰਗਾ ਹੋ ਕੇ 74.12 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਜਾਣੋ ਆਪਣੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ

  • ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 90 ਰੁਪਏ 60 ਪੈਸੇ ਤੇ ਡੀਜ਼ਲ ਦੀ ਕੀਮਤ 80.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

  • ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ 85.44 ਰੁਪਏ ਤੇ ਡੀਜ਼ਲ 77.70 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

  • ਚੇਨਈ ਵਿੱਚ ਪੈਟਰੋਲ ਦੀ ਕੀਮਤ 86.75 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 79.46 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

  • ਬੰਗਲੌਰ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਹੋਇਆ ਹੈ ਤੇ ਪੈਟਰੋਲ ਦੀ ਕੀਮਤ 25 ਪੈਸੇ ਵਧ ਕੇ 86.79 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 78.59 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

  • ਨੋਇਡਾ 'ਚ ਪੈਟਰੋਲ 83.88 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ 74.55 ਰੁਪਏ ਪ੍ਰਤੀ ਲੀਟਰ' ਤੇ ਪਹੁੰਚ ਗਈਆਂ ਹਨ।


 

ਦੱਸ ਦਈਏ ਕਿ ਤੇਲ ਦੀਆਂ ਇਹ ਨਵੀਆਂ ਕੀਮਤਾਂ ਇੰਡੀਅਨ ਆਇਲ ਦੀ ਵੈੱਬਸਾਈਟ ਦੇ ਮੁਤਾਬਕ ਹਨ। ਪਿਛਲੀ ਵਾਰ ਦੇਸ਼ ਵਿੱਚ ਤੇਲ ਦੀ ਕੀਮਤ 'ਚ ਬਦਲਾਅ 8 ਦਸੰਬਰ ਨੂੰ ਹੋਇਆ ਸੀ ਤੇ ਉਸ ਤੋਂ ਬਾਅਦ ਨਵੇਂ ਸਾਲ ਦੀ ਪਹਿਲੀ ਕੀਮਤ ਬਦਲਾਅ ਵਿੱਚ ਪੈਟਰੋਲ 26 ਪੈਸੇ ਤੇ ਡੀਜ਼ਲ 25 ਪੈਸੇ ਮਹਿੰਗੇ ਹੋ ਗਏ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904