ਨਵੀਂ ਦਿੱਲੀ: ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵਸੇਨਾ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਸ਼ਿਵਸੇਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਦੀ ਸੰਪਾਦਕੀ 'ਚ ਲਿਖਿਆ ਕਿਸਾਨ ਅੰਦੋਲਨ ਨੂੰ ਲੈਕੇ ਸਰਕਾਰ 'ਤੇ ਵੱਡੇ ਸਵਾਲ ਖੜੇ ਕੀਤੇ ਹਨ। ਸ਼ਿਵਸੇਨਾ ਨੇ ਇਲਜ਼ਾਮ ਲਾਇਆ ਕਿ ਸਰਕਾਰ ਕਿਸਾਨਾਂ ਨਾਲ ਚਰਚਾ ਦਾ ਨਾਟਕ ਕਰ ਰਹੀ ਹੈ। ਅੱਠ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿੱਕਲਿਆ।


ਸਾਮਨਾ 'ਚ ਲਿਖਿਆ, 'ਦਿੱਲੀ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਤਿੰਨ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਕਿਸਾਨਾਂ ਨੂੰ ਤੰਬੂਆਂ 'ਚ ਪਾਣੀ ਦਾਖਲ ਹੋ ਗਿਆ ਤੇ ਉਨ੍ਹਾਂ ਦੇ ਕੱਪੜੇ ਤੇ ਬਿਸਤਰੇ ਵੀ ਭਿੱਜ ਗਏ। ਪਰ ਕਿਸਾਨ ਪਿੱਛੇ ਹਟਣ ਨੂੰ ਤਿਆਰ ਨਹੀਂ। ਦਿੱਲੀ ਦੀ ਸਰਹੱਦ 'ਤੇ ਹੁਣ ਤਕ 50 ਕਿਸਾਨਾਂ ਨੇ ਆਪਣੀ ਜਾਨ ਗਵਾਈ ਹੈ। ਸਰਕਾਰ ਦੀ ਨਜ਼ਰ 'ਚ ਇਨ੍ਹਾਂ ਕਿਸਾਨਾਂ ਦੇ ਬਲੀਦਾਨ ਦੀ ਕੋਈ ਕੀਮਤ ਨਹੀਂ ਹੈ। ਸਰਕਾਰ 'ਚ ਇਨਸਾਨੀਅਤ ਹੁੰਦੀ ਤਾਂ ਖੇਤੀ ਕਾਨੂੰਨ ਤਤਕਾਲ ਰੱਦ ਕਰਵਾਉਂਦੀ ਤੇ ਕਿਸਾਨਾਂ ਦੀ ਜਾਨ ਨਾਲ ਖੇਡੇ ਜਾਣ ਵਾਲੇ ਖੇਡ ਨੂੰ ਰੋਕਦੀ।'


ਸਾਮਨਾ 'ਚ ਲਿਖਿਆ, 'ਇਕ ਪਾਸੇ ਸਰਕਾਰ ਕਿਸਾਨਾਂ ਨਾਲ ਚਰਚਾ ਕਰਨ ਦਾ ਨਾਟਕ ਕਰਦੀ ਹੈ। ਉਸੇ ਸਮੇਂ ਕਿਸਾਨਾਂ 'ਤੇ ਦਬਾਅ ਦਾ ਇਸਤੇਮਾਲ ਕਰਦੀ ਹੈ। ਕਿਸਾਨਾਂ ਦਾ ਵਿਰੋਧ ਖੇਤੀ ਖੇਤਰ 'ਚ ਕਾਰਪੋਰੇਟ ਕੰਪਨੀ ਦੀ ਘੁਸਪੈਠ ਨੂੰ ਲੈਕੇ ਹੈ। ਕਿਸਾਨਾਂ ਨੂੰ ਡਰ ਹੈ ਕਿ ਨਵੇਂ ਖੇਤੀ ਕਾਨੂੰਨ ਨਾਲ ਉਨ੍ਹਾਂ ਦੀ ਜ਼ਮੀਨ ਕਾਰਪੋਰੇਟ ਕੰਪਨੀਆਂ ਦੇ ਹੱਥਾਂ 'ਚ ਚਲੀ ਜਾਵੇਗੀ। ਜ਼ਮੀਨ ਦਾ ਟੁਕੜਾ ਵੀ ਉਨ੍ਹਾਂ ਦੇ ਹੱਥਾਂ ਤੋਂ ਨਿੱਕਲ ਜਾਵੇਗਾ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ