IAF MiG-21 Crash: ਰਾਜਸਥਾਨ ਦੇ ਸੂਰਤਗੜ ਨੇੜੇ IAF ਦਾ ਮਿਗ 21 ਹਾਦਸਾਗ੍ਰਸਤ, ਹਾਦਸੇ ਤੋਂ ਪਹਿਲਾਂ ਪਾਈਲਟ ਨੂੰ ਸੁਰੱਖਿਅਤ ਕੱਢਿਆ
ਏਬੀਪੀ ਸਾਂਝਾ | 05 Jan 2021 09:54 PM (IST)
ਮਿਗ-21 ਲੜਾਕੂ ਜਹਾਜ਼ ਦੇ ਕਰੈਸ਼ ਹੋਣ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਗਿਆ ਹੈ। ਏਅਰਫੋਰਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੈਪੁਰ: ਰਾਜਸਥਾਨ ਦੇ ਸੂਰਤਗੜ੍ਹ ਨੇੜੇ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਹਾਦਸਾ ਮੰਗਲਵਾਰ ਸ਼ਾਮ ਨੂੰ ਹੋਇਆ ਅਤੇ ਇਸ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ। ਪਾਇਲਟ ਨੇ ਹਾਦਸੇ ਤੋਂ ਪਹਿਲਾਂ ਆਪਣੇ ਆਪ ਨੂੰ ਬਾਹਰ ਕੱਢ ਲਿਆ ਸੀ ਅਤੇ ਸੁਰੱਖਿਅਤ ਹੈ। ਭਾਰਤੀ ਹਵਾਈ ਸੈਨਾ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਭਾਰਤ ਰੂਸ ਅਤੇ ਚੀਨ ਤੋਂ ਬਾਅਦ ਮਿਗ-21 ਦਾ ਤੀਜਾ ਸਭ ਤੋਂ ਵੱਡਾ ਆਪ੍ਰੇਟਰ ਹੈ। 1964 ਵਿਚ ਜਹਾਜ਼ ਨੂੰ ਏਅਰਫੋਰਸ ਵਿਚ ਪਹਿਲੇ ਸੁਪਰਸੋਨਿਕ ਲੜਾਕੂ ਜਹਾਜ਼ ਵਜੋਂ ਸ਼ਾਮਲ ਕੀਤਾ ਗਿਆ। ਸ਼ੁਰੂਆਤੀ ਜਹਾਜ਼ ਰੂਸ ਵਿਚ ਬਣੇ ਸੀ ਅਤੇ ਫਿਰ ਭਾਰਤ ਨੇ ਵੀ ਜਹਾਜ਼ ਨੂੰ ਅਸੈਂਬਲ ਕਰਨ ਲਈ ਅਧਿਕਾਰ ਅਤੇ ਤਕਨਾਲੋਜੀ ਹਾਸਲ ਕੀਤੀ। ਉਸ ਸਮੇਂ ਤੋਂ ਮਿਗ 21 ਨੇ ਕਈ ਮੌਕਿਆਂ 'ਤੇ ਮਹੱਤਵਪੂਰਣ ਭੂਮਿਕਾ ਅਦਾ ਕੀਤੀ, ਜਿਸ ਵਿਚ 1971 ਦੀ ਭਾਰਤ-ਪਾਕਿ ਜੰਗ, 1999 ਦੀ ਕਾਰਗਿਲ ਜੰਗ ਸ਼ਾਮਲ ਸੀ। ਰੂਸ ਨੇ 1985 ਵਿਚ ਜਹਾਜ਼ਾਂ ਦਾ ਨਿਰਮਾਣ ਕਰਨਾ ਬੰਦ ਕਰ ਦਿੱਤਾ ਸੀ, ਪਰ ਭਾਰਤ ਇਸ ਦੇ ਅਪਗ੍ਰੇਡਿਡ ਵੈਰਿਅੰਟ ਦੀ ਵਰਤੋਂ ਕਰ ਰਿਹਾ ਹੈ। ਨੇਵੀ ਦਾ ਮਿਗ -29 ਕੇ 26 ਨਵੰਬਰ ਨੂੰ ਕਰੈਸ਼ ਹੋ ਗਿਆ ਇੰਡੀਅਨ ਨੇਵੀ ਦਾ ਟ੍ਰੇਨੀ ਜਹਾਜ਼ ਮਿਗ -29 ਕੇ 26 ਨਵੰਬਰ ਨੂੰ ਕਰੈਸ਼ ਹੋ ਗਿਆ ਸੀ। ਇਸ ਜਹਾਜ਼ ਵਿਚ ਦੋ ਪਾਇਲਟ ਸੀ। ਇਨ੍ਹਾਂ ਚੋਂ ਇੱਕ ਨੂੰ ਬਚਾ ਲਿਆ ਗਿਆ ਅਤੇ ਦੂਜੇ ਪਾਇਲਟ ਦੀ ਭਾਲ ਵਿਚ ਅਰਬ ਸਾਗਰ ਵਿਚ 11 ਦਿਨਾਂ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਬਾਅਦ ਵਿਚ ਉਸ ਦੀ ਲਾਸ਼ ਬਰਾਮਦ ਹੋਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904