Birju Maharaj Death: ਦੁਨੀਆ ਭਰ 'ਚ ਆਪਣੇ ਕੱਥਕ ਡਾਂਸ ਲਈ ਮਸ਼ਹੂਰ ਰਹੇ ਬਿਰਜੂ ਮਹਾਰਾਜ (Birju Maharaj) ਐਤਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 83 ਸਾਲ 11 ਮਹੀਨਿਆਂ ਦੀ ਉਮਰ 'ਚ ਬਿਰਜੂ ਮਹਾਰਾਜ ਦਾ ਦੇਹਾਂਤ ਹੋ ਗਿਆ। 1983 'ਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਤੇ ਕਾਲੀਦਾਸ ਸਨਮਾਨ ਵੀ ਮਿਲਿਆ ਸੀ। ਕਾਸ਼ੀ ਹਿੰਦੂ ਯੂਨੀਵਰਸਿਟੀ ਤੇ ਖੈਰਾਗੜ੍ਹ ਯੂਨੀਵਰਸਿਟੀ ਨੇ ਬਿਰਜੂ ਮਹਾਰਾਜ ਨੂੰ ਡਾਕਟਰੇਟ ਦੀ ਉਪਾਧੀ ਦਿੱਤੀ ਸੀ। 





ਉਨ੍ਹਾਂ ਦੀ ਪੋਤੀ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੇ ਮੇਰੇ ਹੱਥਾਂ 'ਚ ਖਾਣਾ ਖਾਧਾ ਤੇ ਕਾਫੀ ਵੀ ਪੀਤੀ। ਰਾਤ ਦੇ ਖਾਣੇ ਦੇ ਬਾਅਦ ਉਹ ਅੰਤਾਕਸ਼ਰੀ ਖੇਡ ਰਹੇ ਸਨ ਤੇ ਅਚਾਨਕ ਸਾਹ ਲੈਣ 'ਚ ਤਕਲੀਫ ਹੋਣ 'ਤੇ ਹਸਪਤਾਲ ਲੈ ਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 


ਪੀਐਮ ਮੋਦੀ ਸਮੇਤ ਸਿਆਸੀ ਆਗੂਆਂ ਨੇ ਜਤਾਇਆ ਦੁੱਖ 
ਬਿਰਜੂ ਮਹਾਰਾਜ ਦੇ ਦੇਹਾਂਤ ਦੀ ਖਬਰ ਆਉਣ ਦੇ ਬਾਅਦ ਬੌਲੀਵੁੱਡ ਅਤੇ ਕਈ ਸਿਆਸੀ ਆਗੂਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਪੀਐਮ ਮੋਦੀ (Narendra Modi) ਨੇ ਵੀ ਬਿਰਜੂ ਮਹਾਰਾਜ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। 


ਪੀਐਮ ਮੋਦੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਟਵਿਟਰ 'ਤੇ ਲਿਖਿਆ ਕਿ,' ਭਾਰਤੀ ਡਾਂਸ ਕਲਾ ਨੂੰ ਦੁਨੀਆ ਭਰ 'ਚ ਵੱਖਰੀ ਪਛਾਣ ਦਿਵਾਉਣ ਵਾਲੇ ਪੰਡਿਤ ਬਿਰਜੂ ਮਹਾਰਾਜ ਜੀ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਜਾਣਾ ਸਾਰੇ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਦੁੱਖ ਦੀ ਇਸ ਘੜੀ 'ਚ ਉਨ੍ਹਾਂ ਦੀਆਂ ਭਾਵਨਾਵਾਂ ਉਹਨਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।'






ਇਹ ਵੀ ਪੜ੍ਹੋ: Coronavirus in India: ਭਾਰਤ 'ਚ ਪੀਕ 'ਤੇ ਕੋਰੋਨਾਵਾਇਰਸ ਦੀ ਕਹਿਰ, 2.71 ਲੱਖ ਨਵੇਂ ਕੋਵਿਡ ਕੇਸ ਆਏ ਸਾਹਮਣੇ


ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਹਾ, 'ਪੰਡਿਤ ਬਿਰਜੂ ਮਹਾਰਾਜ ਜੀ ਭਾਰਤ ਦੀ ਕਲਾ ਅਤੇ ਸੰਸਕ੍ਰਿਤੀ ਪੈਦਾ ਕਰਨ ਵਾਲੇ ਸਨ। ਉਨ੍ਹਾਂ ਨੇ ਕੱਥਕ ਡਾਂਸ ਦੇ ਲਖਨਊ ਘਰਾਣੇ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕੀਤਾ। ਉਨ੍ਹਾਂ ਦੀ ਮੌਤ ਦਾ ਡੂੰਘਾ ਦੁੱਖ ਹੈ। ਉਨ੍ਹਾਂ ਦੀ ਮੌਤ ਕਲਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।






ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਸਿੰਘ ਨੇ ਕਿਹਾ ਕਿ, 'ਕੱਥਕ ਸਮਰਾਟ, ਪਦਮ ਵਿਭੂਸ਼ਣ ਪੰਡਿਤ ਬਿਰਜੂ ਮਹਾਰਾਜ ਜੀ ਦਾ ਦੇਹਾਂਤ ਬੇਹੱਦ ਦੁਖਦ ਹੈ। ਉਨ੍ਹਾਂ ਦਾ ਚਲੇ ਜਾਣਾ ਕਲਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਭੂ ਸ੍ਰੀ ਰਾਮ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ।