ਗੁਰੂਗ੍ਰਾਮ: ਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਬੀਜੇਪੀ ਸਾਰੀਆਂ 90 ਸੀਟਾਂ ‘ਤੇ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਮਨੋਹਰ ਲਾਲ ਖੱਟਰ ਦੀ ਸਰਕਾਰ ‘ਚ ਮੰਤਰੀ ਰਹੇ ਰਾਵ ਨਰਬੀਰ ਸਿੰਘ ਸਣੇ 12 ਵਿਆਇਕ ਆਪਣੇ ਲਈ ਟਿਕਟ ਕਮਾਉਣ ‘ਚ ਨਾਕਾਮਯਾਬ ਰਹੇ ਹਨ। ਬੀਜੇਪੀ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਸਭ ਤੋਂ ਜ਼ਿਆਦਾ ਬਦਲਾਅ ਗੁਰੂਗ੍ਰਾਮ ਜ਼ਿਲ੍ਹੇ ‘ਚ ਕੀਤਾ ਹੈ। ਗੁਰੂਗ੍ਰਾਮ ‘ਚ ਸਾਰੀਆਂ ਪੰਜ ਸੀਟਾਂ ‘ਤੇ ਬੀਜੇਪੀ ਨੇ ਨਵੇਂ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।


ਗੁਰੂਗ੍ਰਾਮ ਤੋਂ ਬੀਜੇਪੀ ਵਿਧਾਇਕ ਉਮੇਸ਼ ਅਗਰਵਾਲ ਨੂੰ ਬੀਜੇਪੀ ਨੇ ਟਿਕਟ ਨਹੀਂ ਦਿੱਤਾ, ਜਿਨ੍ਹਾਂ ਨੇ 2014 ‘ਚ ਵਿਰੋਧੀ ਧਿਰ ਨੂੰ ਵੱਡੇ ਮਾਰਜਨ ਨਾਲ ਮਾਤ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਆਜ਼ਾਦ ਉਮੀਦਵਾਰ ਚੋਣ ਮੈਦਾਨ ‘ਚ ਉਤਾਰਿਆ ਹੈ।

ਉੱਧਰ ਟਿਕਟ ਨਾ ਮਿਲਣ ਕਾਰਨ ਰਾਵ ਨਰਬੀਰ ਸਿੰਘ ਕਈ ਤਰ੍ਹਾਂ ਦੀਆਂ ਖ਼ਬਰਾਂ ‘ਚ ਆਏ ਸੀ। ਅਜਿਹੇ ‘ਚ ਉਮੀਦ ਸੀ ਕਿ ਉਹ ਬੀਜੇਪੀ ਦਾ ਸਾਥ ਛੱਡ ਦੇਣਗੇ। ਪਰ ਉਨ੍ਹਾਂ ਨੇ ਪਾਰਟੀ ਦੇ ਨਾਲ ਬਣੇ ਰਹਿਣ ਦਾ ਫੈਸਲਾ ਕੀਤਾ। ਬੀਜੇਪੀ ਨੇ ਬਾਦਸ਼ਾਹਪੁਰ ਤੋਂ ਨਰਬੀਰ ਦੀ ਥਾਂ ਮਨੀਸ਼ ਯਾਦਵ ਨੂੰ ਟਿਕਟ ਦਿੱਤਾ ਹੈ।

ਇਸ ਦੇ ਨਾਲ ਪਟੌਦੀ ਦੇ ਵਿਧਾਇਕ ਬਿਮਲਾ ਚੌਧਰੀ ਨੂੰ ਵੀ ਬੀਜੇਪੀ ਨੇ ਟਿਕਟ ਨਹੀਂ ਦਿੱਤਾ। ਉਨ੍ਹਾਂ ਦੀ ਥਾਂ ਪਾਰਟੀ ਨੇ ਪਾਰਟੀ ਬੁਲਾਰੇ ਸਤਿਆ ਪ੍ਰਕਾਸ਼ ਨੂੰ ਮੈਦਾਨ ‘ਚ ਉਤਾਰਿਆ ਹੈ। ਨਾਲ ਹੀ ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ ਵੀ ਆਪਣਾ ਟਿਕਟ ਬਚਾਉਣ ‘ਚ ਨਾਕਾਮਯਾਬ ਰਹੇ ਹਨ। ਸੋਹਨਾ ਤੋਂ ਸੰਜੇ ਸਿੰਘ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।