ਨਵੀਂ ਦਿੱਲੀ: ਨਜਫਗੜ੍ਹ ਦੇ ਸ਼ਹਿਰੀ ਪੇਂਡੂ ਇਲਾਕੇ ਨੂੰ ਦਿੱਲੀ ਮੈਟਰੋ ਨਾਲ ਜੋੜਣ ਵਾਲੀ 4.2 ਕਿਮੀ ਲੰਬੀ ਗ੍ਰੇ ਲਾਈਨ ਦਾ ਉਦਘਾਟਨ ਸ਼ੁੱਕਰਵਾਰ ਨੂੰ ਕੀਤਾ ਗਿਆ। ਕੇਂਦਰੀ ਮਕਾਨ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਕੌਰੀਡੋਰ ‘ਤੇ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਡੀਐਮਆਰਸੀ ਮੁਤਾਬਕ ਅੱਜ ਸ਼ਾਮ ਪੰਜ ਵਜੇ ਇਸ ਰੂਟ ਦੀ ਸ਼ੁਰੂਆਤ ਕੀਤੀ ਗਈ।


ਹਰਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਕੌਰੀਡੋਰ ਦੇ ਖੁੱਲ੍ਹਣ ਨਾਲ ਦਿੱਲੀ-ਐਨਸੀਆਰ ‘ਚ ਦਿੱਲੀ ਮੈਟਰੋ ਦਾ ਦਾਇਰਾ ਵਧ ਕੇ 377 ਕਿਮੀ ਹੋ ਗਿਆ ਹੈ। ਕੇਜਰੀਵਾਲ ਨੇ ਦੱਸਿਆ ਕਿ ਨਜ਼ਫਗੜ੍ਹ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੈਟਰੋ ਨੂੰ ਲੈ ਕੇ ਮੰਗ ਚੱਲੀ ਆ ਰਹੀ ਸੀ।


ਇਸ ਬਾਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦੋਵਾਂ ਨੇ ਟਵੀਟ ਵੀ ਕੀਤਾ ਅਤੇ ਇਸ ਬਾਰੇ ਜਾਣਕਾਰੀ ਦਿੱਤੀ।