Haryana BJP Candidates Second List: ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਵਿੱਚ 21 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਦੋ ਮੁਸਲਿਮ ਉਮੀਦਵਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਦੂਜੀ ਸੂਚੀ ਦੇ ਨਾਲ, ਭਾਜਪਾ ਨੇ ਹਰਿਆਣਾ ਦੀਆਂ 90 ਵਿੱਚੋਂ 88 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ਵਿੱਚ 67 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਦੋ ਸੀਟਾਂ 'ਤੇ ਅਜੇ ਐਲਾਨ ਹੋਣਾ ਬਾਕੀ ਹੈ।

ਵਿਨੇਸ਼ ਫੋਗਾਟ ਖਿਲਾਫ ਕਿਸ ਨੂੰ ਹੈ ਮੌਕਾ?

ਪਾਰਟੀ ਨੇ ਫ਼ਿਰੋਜ਼ਪੁਰ ਝਿਰਕਾ ਸੀਟ ਤੋਂ ਨਸੀਮ ਅਹਿਮਦ ਅਤੇ ਪੁਨਹਾਣਾ ਸੀਟ ਤੋਂ ਏਜਾਜ਼ ਖਾਨ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਜੁਲਾਨਾ ਸੀਟ ਤੋਂ ਕੈਪਟਨ ਯੋਗੇਸ਼ ਬੈਰਾਗੀ ਨੂੰ ਉਮੀਦਵਾਰ ਬਣਾਇਆ ਹੈ। ਪਹਿਲਵਾਨ ਵਿਨੇਸ਼ ਫੋਗਾਟ ਇੱਥੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੀ ਹੈ।

ਪਿਹੋਵਾ ਸੀਟ 'ਤੇ ਬਦਲਿਆ ਉਮੀਦਵਾਰ

ਭਾਜਪਾ ਨੇ ਪਿਹੋਵਾ ਸੀਟ 'ਤੇ ਉਮੀਦਵਾਰ ਬਦਲਿਆ ਹੈ। ਇੱਥੇ ਪਹਿਲਾਂ ਭਾਜਪਾ ਨੇ ਕੰਵਲਜੀਤ ਸਿੰਘ ਅਜਰਾਣਾ ਨੂੰ ਟਿਕਟ ਦਿੱਤੀ ਸੀ। ਪਰ ਵਿਰੋਧ ਕਾਰਨ ਉਸ ਨੇ ਟਿਕਟ ਵਾਪਸ ਕਰ ਦਿੱਤੀ। ਹੁਣ ਭਾਜਪਾ ਨੇ ਇਸ ਸੀਟ ਤੋਂ ਜੈ ਭਗਵਾਨ ਸ਼ਰਮਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਨਰਾਇਣਗੜ੍ਹ - ਸ਼੍ਰੀ ਪਵਨ ਸੈਣੀਪਿਹੋਵਾ- ਜੈ ਭਗਵਾਨ ਸ਼ਰਮਾ (ਡੀ. ਡੀ. ਸ਼ਰਮਾ)ਪੁੰਡਰੀ - ਸਤਪਾਲ ਜੰਬਾ ਅਸੰਧ - ਯੋਗਿੰਦਰ ਰਾਣਾ

ਗਨੌਰ - ਦੇਵੇਂਦਰ ਕੌਸ਼ਿਕ ਰਾਇ - ਕ੍ਰਿਸ਼ਨ ਗਹਿਲਾਵਤਬੜੌਦਾ - ਪ੍ਰਦੀਪ ਸਾਂਗਵਾਨਜੁਲਾਨਾ - ਕੈਪਟਨ ਯੋਗੇਸ਼ ਬੈਰਾਗੀ

ਨਰਵਾਣਾ (ਅਜਾ)- ਕ੍ਰਿਸ਼ਨ ਕੁਮਾਰ ਬੇਦੀ ਡੱਬਵਾਲੀ - ਸਰਦਾਰ ਬਲਦੇਵ ਸਿੰਘ ਮਲਿਆਣਾਏਲਨਾਬਾਦ- ਅਮੀਰ ਚੰਦ ਮਹਿਤਾਰੋਹਤਕ — ਮਨੀਸ਼ ਗਰੋਵਰ

ਨਾਰਨੌਲ — ਓਮ ਪ੍ਰਕਾਸ਼ ਯਾਦਵ ਬਾਵਲ (ਅਜਾ) - ਕ੍ਰਿਸ਼ਨ ਕੁਮਾਰ ਡਾਪਟੌਦੀ (ਅਜਾ) - ਬਿਮਲਾ ਚੌਧਰੀਨੂਹ - ਸੰਜੇ ਸਿੰਘ

ਫ਼ਿਰੋਜ਼ਪੁਰ ਝਿਰਕਾ - ਨਸੀਮ ਅਹਿਮਦਪੁਨਹਾਣਾ - ਐਜ਼ਾਜ਼ ਖਾਨਹਥਿਨ - ਮਨੋਜ ਰਾਵਤ

ਹੋਡਲ (ਅਜਾ)- ਹਰਿੰਦਰ ਸਿੰਘ ਰਾਮਰਤਨਬਡਖਲ - ਧਨੇਸ਼ ਅਦਲਖਾ

ਦੱਸ ਦਈਏ ਕਿ ਹਰਿਆਣਾ ਦੀਆਂ ਸਾਰੀਆਂ ਸੀਟਾਂ 'ਤੇ 5 ਅਕਤੂਬਰ ਨੂੰ ਇਕੋ ਪੜਾਅ 'ਚ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ। ਭਾਜਪਾ ਦਾਅਵਾ ਕਰ ਰਹੀ ਹੈ ਕਿ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਉਨ੍ਹਾਂ ਦੀ ਸਰਕਾਰ ਬਣਨ ਜਾ ਰਹੀ ਹੈ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।