ਨਵੀਂ ਦਿੱਲੀ: ਬੀਜੇਪੀ ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਨਵੇਂ ਕੇਂਦਰ ਸ਼ਾਸਤ ਸੂਬੇ ਲੱਦਾਖ ‘ਚ ਪਾਰਟੀ ਦਾ ਨਵਾਂ ਦਫਤਰ ਖੋਲ੍ਹਿਆ ਹੈ। ਦੱਸ ਦਈਏ ਕਿ ਪਾਰਟੀ ਨੇ 11 ਹਜ਼ਾਰ 500 ਫੀਟ ਦੀ ਉਚਾਈ ‘ਤੇ ਲੇਹ ‘ਚ ਆਪਣੇ ਦਫ਼ਤਰ ਦੀ ਸ਼ੁਰੂਆਤ ਕੀਤੀ ਹੈ।


ਵੀਰਵਾਰ ਨੂੰ ਲੱਦਾਖ ‘ਚ ਬੀਜੇਪੀ ਦੇ ਨਵੇਂ ਦਫਤਰ ਦਾ ਉਦਘਾਟਨ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਤੇ ਕੇਂਦਰੀ ਕਾਰਜਕਾਰੀ ਪ੍ਰਧਾਨ ਅਰੁਣ ਸਿੰਘ ਨੇ ਕੀਤ। ਦਡੱਸ ਦਈਏ ਕਿ ਇੱਕ ਨਵੰਬਰ ਤੋਂ ਜੰਮੂ-ਕਸ਼ਮੀਰ ਅਤੇ ਲੱਦਾਖ ਦੋਵੇਂ ਸੂਬੇ ਆਫੀਸ਼ੀਅਲ ਤੌਰ ‘ਤੇ ਕੇਂਦਰ ਸਾਸ਼ਤ ਸੂਬੇ ਬਣਾ ਦਿੱਤੇ ਗਏ ਹਨ। ਅਜੇ ਤਕ ਲੱਦਾਖ ਦੇ ਲੇਹ ‘ਚ ਬੀਜੇਪੀ ਦਾ ਛੋਟਾ ਜਿਹਾ ਦਫ਼ਤਰ ਸੀ।

ਬੀਜੇਪੀ ਦਾ ਸੂਬਾ ਦਫ਼ਤਰ 11 ਹਜ਼ਾਰ 500 ਫੀਟ ਦੀ ਉਚਾਈ ‘ਤੇ ਤਕਨੀਕੀ ਸੁਵਿਧਾਵਾਂ ਨਾਲ ਲੈਸ ਹੈ। ਜਿਸ ‘ਚ ਸਾਰੀਆਂ ਸੁਵਿਧਾਵਾਂ ਦਿੱਤੀਆ ਗਈਆਂ ਹਨ। ਇਸ ਦੇ ਨਾਲ ਹੀ ਦਫਤਰ ‘ਚ ਵੀਡੀਓ ਕਾਨਫਰਸਿੰਗ ਦੀ ਸੁਵਿਧਾ ਵੀ ਹੈ ਤਾਂ ਜੋ ਦਿੱਲੀ ਮੁੱਖ ਦਫਤਰ ‘ਚ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ।