ਸਿਰਸਾ: ਹਾਲ ਹੀ ‘ਚ ਡੇਰ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਹਨੀਪ੍ਰੀਤ ਦਾ ਸਵਾਗਤ ਡੇਰਾ ਪ੍ਰੇਮੀਆ ਵੱਲੋਂ ਪਟਾਖੇ ਚਲਾ ਕੇ ਕੀਤਾ ਗਿਆ। ਹਰਿਆਣਾ ਪੁਲਿਸ ਹਨੀਪ੍ਰੀਤ ਖਿਲਾਫ ਪੁਖਤਾ ਸਬੂਤ ਇਕੱਠਾ ਨਹੀਂ ਕਰ ਪਾਈ ਸੀ ਜਿਸ ਕਰਕੇ ਪਹਿਲਾਂ ਹਨੀਪ੍ਰੀਤ ਖਿਲਾਫ ਦੇਸ਼ਧ੍ਰੋਹ ਦੀ ਧਾਰਾ ਹਟਾਈ ਗਈ ਤੇ ਬੀਤੇ ਦਿਨੀਂ ਉਸ ਨੂੰ ਜ਼ਮਾਨਤ ਮਿਲ ਗਈ।
ਇਸ ‘ਤੇ ਹੁਣ ਅੰਸ਼ੁਲ ਛੱਤਰਪਤੀ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ ਲਈ ਹਰਿਆਣਾ ਪੁਲਿਸ ਨੂੰ ਨਾਕਾਮਯਾਬ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਵੇਂ ਪੁਲਿਸ ਤੇ ਸਰਕਾਰ ਹਨੀਪ੍ਰੀਤ ਖਿਲਾਫ ਸਬੂਤ ਪੇਸ਼ ਨਹੀਂ ਕਰ ਸਕੀ। ਛੱਤਰਪਤੀ ਨੇ ਕਿਹਾ ਉਸ ਨੂੰ ਜ਼ਮਾਨਤ ਕਿਵੇਂ ਮਿਲੀ ਇਹ ਚਿੰਤਾ ਦੀ ਗੱਲ ਹੈ।
ਉਨ੍ਹਾਂ ਕਿਹਾ ਕਿ ਹਨੀਪ੍ਰੀਤ ਤੇ ਰਾਮ ਰਹੀਮ ਨੇ ਸੂਬੇ ‘ਚ ਹਿੰਸਾ ਫੈਲਾਈ। ਸਰਕਾਰ ਨੂੰ ਹਨੀਪ੍ਰੀਤ ਦੀ ਜ਼ਮਾਨਤ ਖਿਲਾਫ ਕੋਰਟ ‘ਚ ਰਿਵੀਜ਼ਨ ਪਟੀਸ਼ਨ ਪਾਉਣੀ ਚਾਹੀਦੀ ਹੈ ਤਾਂ ਜੋ ਹਿੰਸਾ ਫੈਲਾਉਣ ਵਾਲਿਆਂ ਨੂੰ ਸਜ਼ਾ ਮਿਲ ਸਕੇ। ਅੰਸ਼ੁਲ ਨੇ ਪੁਲਿਸ ਵੱਲੋਂ ਹਨੀਪ੍ਰੀਤ ਨੂੰ ਮਿਲੇ ਵੀਆਈਪੀ ਟ੍ਰੀਟਮੈਂਟ ‘ਤੇ ਵੀ ਸਵਾਲ ਚੁੱਕੇ।
ਹਨੀਪ੍ਰੀਤ ਦੀ ਰਿਹਾਈ ਪਿੱਛੇ ਕੀ ਚੱਕਰ? ਅੰਸ਼ੁਲ ਛੱਤਰਪਤੀ ਨੇ ਚੁੱਕੇ ਸਵਾਲ
ਏਬੀਪੀ ਸਾਂਝਾ
Updated at:
07 Nov 2019 03:01 PM (IST)
ਹਾਲ ਹੀ ‘ਚ ਡੇਰ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਹਨੀਪ੍ਰੀਤ ਦਾ ਸਵਾਗਤ ਡੇਰਾ ਪ੍ਰੇਮੀਆ ਵੱਲੋਂ ਪਟਾਖੇ ਚਲਾ ਕੇ ਕੀਤਾ ਗਿਆ। ਹਰਿਆਣਾ ਪੁਲਿਸ ਹਨੀਪ੍ਰੀਤ ਖਿਲਾਫ ਪੁਖਤਾ ਸਬੂਤ ਇਕੱਠਾ ਨਹੀਂ ਕਰ ਪਾਈ ਸੀ।
- - - - - - - - - Advertisement - - - - - - - - -