Delhi News : ਦਿੱਲੀ ਵਿੱਚ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਦੇਸ਼ ਦੀਆਂ ਸਭ ਤੋਂ ਵੱਡੀਆਂ ਜਾਂਚ ਏਜੰਸੀਆਂ ਵਿੱਚੋਂ ਇੱਕ ਈਡੀ ਅਤੇ ਸੀਬੀਆਈ ਦੀ ਅਸਲ ਜਾਂਚ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਲਈ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੰਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਕੰਸ ਨੂੰ ਪਤਾ ਸੀ ਕਿ ਭਗਵਾਨ ਕ੍ਰਿਸ਼ਨ ਉਸ ਨੂੰ ਮਾਰ ਦੇਣਗੇ, ਉਸੇ ਤਰ੍ਹਾਂ ਭਾਜਪਾ ਜਾਣਦੀ ਹੈ ਕਿ ਕੇਜਰੀਵਾਲ ਭਾਜਪਾ ਨੂੰ ਖਤਮ ਕਰ ਦੇਵੇਗਾ, ਇਸ ਲਈ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਤੌਰ 'ਤੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜਿਸ ਤਰ੍ਹਾਂ ਕੰਸ ਭਗਵਾਨ ਕ੍ਰਿਸ਼ਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ, ਉਸੇ ਤਰ੍ਹਾਂ ਭਾਜਪਾ ਵੀ ਅਰਵਿੰਦ ਕੇਜਰੀਵਾਲ ਦਾ ਵਾਲ ਵਿੰਗਾ ਨਹੀਂ ਕਰ ਸਕਦੀ।
ਬੇਦਾਗ਼ ਇਮਾਨਦਾਰੀ ਵਾਲਾ ਅਰਵਿੰਦ ਕੇਜਰੀਵਾਲ ਅਜੋਕੇ ਸਮੇਂ ਦਾ ਮਹਾਤਮਾ ਗਾਂਧੀ ਹੈ, ਜੇਕਰ ਉਹ ਭ੍ਰਿਸ਼ਟ ਹੈ ਤਾਂ ਇਸ ਸੰਸਾਰ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਈਡੀ-ਸੀਬੀਆਈ ਨੇ 100 ਕਰੋੜ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ, ਤਾਂ ਫਿਰ ਇਹ ਪੈਸਾ ਕਿੱਥੇ ਗਿਆ? ਇੱਕ ਸਾਲ ਦੀ ਜਾਂਚ ਵਿੱਚ ਇੰਨੇ ਛਾਪੇ ਮਾਰਨ ਤੋਂ ਬਾਅਦ ਵੀ ਪੈਸੇ ਕਿਉਂ ਨਹੀਂ ਮਿਲੇ? ਜੇਕਰ ਦਿੱਲੀ ਦੀ ਸ਼ਰਾਬ ਨੀਤੀ ਮਾੜੀ ਸੀ ਤਾਂ ਪੰਜਾਬ ਵਿੱਚ ਲਾਗੂ ਹੋਣ 'ਤੇ ਪੰਜਾਬ ਸਰਕਾਰ ਦਾ ਆਬਕਾਰੀ ਮਾਲੀਆ 40 ਫੀਸਦੀ ਕਿਵੇਂ ਵਧਿਆ ? ਜਾਨੀਕਿ ਖੋਟ ਸ਼ਰਾਬ ਨੀਤੀ ਵਿੱਚ ਨਹੀਂ ਭਾਜਪਾ ਦੀ ਨੀਅਤ ਵਿੱਚ ਹੈ। ਇਸੇ ਲਈ ਈਡੀ-ਸੀਬੀਆਈ ਨੇ ਮਨਘੜਤ ਸਬੂਤਾਂ ਦੇ ਆਧਾਰ 'ਤੇ ਸੰਮਨ ਜਾਰੀ ਕੀਤੇ ਹਨ। ਈਡੀ-ਸੀਬੀਆਈ ਨੇ ਅਦਾਲਤ ਵਿੱਚ ਦਸਤਾਵੇਜ਼ ਜਮ੍ਹਾਂ ਕਰਾਏ ਅਤੇ ਲਿਖਿਆ ਕਿ ਮਨੀਸ਼ ਸਿਸੋਦੀਆ ਨੇ 14 ਫੋਨ ਨਸ਼ਟ ਕੀਤੇ, ਜਦੋਂ ਕਿ ਉਨ੍ਹਾਂ ਵਿੱਚੋਂ 5 ਈਡੀ-ਸੀਬੀਆਈ ਦੇ ਕਬਜ਼ੇ ਵਿੱਚ ਹਨ ਅਤੇ ਬਾਕੀ ਕਾਰਕੁਨਾਂ ਕੋਲ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦੇ ਸਾਰੇ ਦੋਸ਼ ਝੂਠੇ ਹਨ। ਈਡੀ-ਸੀਬੀਆਈ ਦਾ ਉਦੇਸ਼ ਮੁਕੱਦਮਾ ਚਲਾਉਣਾ ਨਹੀਂ ਬਲਕਿ ਸ਼ੋਸ਼ਣ ਕਰਨਾ ਹੈ, ਇਸਦਾ ਰਿਕਾਰਡ 0 ਪ੍ਰਤੀਸ਼ਤ ਮੁਕੱਦਮਾ ਅਤੇ 100 ਪ੍ਰਤੀਸ਼ਤ ਸ਼ੋਸ਼ਣ ਜਾਂ ਪਰੇਸ਼ਾਨੀ ਹੈ। ਮੋਦੀ ਸਰਕਾਰ ਨੇ ਅੱਠ ਸਾਲਾਂ ਵਿੱਚ 3555 ਨਵੇਂ ਕੇਸ ਦਰਜ ਕੀਤੇ ਪਰ ਸਿਰਫ਼ 23 ਲੋਕ ਹੀ ਦੋਸ਼ੀ ਪਾਏ ਗਏ। ਕਈ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਈਡੀ-ਸੀਬੀਆਈ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਝੂਠੇ ਬਿਆਨ ਲਏ। ਉਨ੍ਹਾਂ ਦਾ ਮਕਸਦ ਕੇਜਰੀਵਾਲ ਨੂੰ ਖਤਮ ਕਰਨਾ ਹੈ। ਆਮ ਆਦਮੀ ਪਾਰਟੀ ਉਨ੍ਹਾਂ ਖ਼ਿਲਾਫ਼ ਜਾਅਲਸਾਜ਼ੀ ਅਤੇ ਅਦਾਲਤ ਵਿੱਚ ਝੂਠੇ ਸਬੂਤ ਪੇਸ਼ ਕਰਨ ਦਾ ਕੇਸ ਦਰਜ ਕਰੇਗੀ। ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਡਾਂਗਾਂ, ਅੱਥਰੂ ਬੰਬਾਂ ਸਮੇਤ ਹਰ ਤਰ੍ਹਾਂ ਦੇ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਦੇ ਸੰਮਨ, ਛਾਪੇਮਾਰੀ ਅਤੇ ਜੇਲ੍ਹਾਂ ਵਿੱਚ ਡੱਕੇ ਜਾਣ ਦੇ ਡਰੋਂ ਬੈਠਣ ਵਾਲੇ ਨਹੀਂ ਹਾਂ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਸ ਦੇਸ਼ ਵਿੱਚ ਈਡੀ-ਸੀਬੀਆਈ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਸਰਕਾਰ ਨੇ ਸ਼ਰਾਬ ਨੀਤੀ ਲਾਗੂ ਕੀਤੀ ਜਿਸ ਨਾਲ ਦਿੱਲੀ ਵਿੱਚ ਸ਼ਰਾਬ ਮਾਫੀਆ ਖ਼ਤਮ ਹੋਇਆ ਅਤੇ ਦਿੱਲੀ ਦਾ ਮਾਲੀਆ ਵਧਿਆ, ਪਰ ਭਾਜਪਾ ਨੇ ਇਸ ਨੂੰ ਨਾਕਾਮ ਕਰ ਦੋਸ਼ ਲਾ ਕੇ ਮਨਘੜਤ ਘੋਟਾਲਾ ਕੀਤਾ ਅਤੇ ਈਡੀ-ਸੀਬੀਆਈ ਨੂੰ ਸਾਡੇ ਉੱਤੇ ਛੱਡ ਦਿੱਤਾ। ਪਰ ਜੇਕਰ ਇਹ ਨੀਤੀ ਮਾੜੀ ਅਤੇ ਭ੍ਰਿਸ਼ਟ ਹੁੰਦੀ ਤਾਂ ਦਿੱਲੀ ਦੀ ਸ਼ਰਾਬ ਨੀਤੀ ਪੰਜਾਬ ਵਿੱਚ ਲਾਗੂ ਹੋਈ, ਜਿਸ ਨਾਲ ਪੰਜਾਬ ਸਰਕਾਰ ਦਾ ਆਬਕਾਰੀ ਮਾਲੀਆ 40 ਫੀਸਦੀ ਤੋਂ ਵੱਧ ਵਧ ਗਿਆ ਅਤੇ ਉੱਥੇ ਹੀ ਸ਼ਰਾਬ ਮਾਫੀਆ ਦਾ ਅੰਤ ਵੀ ਹੋ ਗਿਆ। ਪੰਜਾਬ ਇੱਕ ਪੂਰਨ ਰਾਜ ਹੈ, ਇੱਥੇ ਆਜ਼ਾਦੀ ਹੈ ਅਤੇ ਸੀਬੀਆਈ-ਈਡੀ ਦਾਖਲ ਨਹੀਂ ਹੋ ਸਕਦੀ। ਇਸ ਤੋਂ ਸਾਬਤ ਹੁੰਦਾ ਹੈ ਕਿ ਖੋਟ ਨੀਤੀ ਵਿੱਚ ਨਹੀਂ ਭਾਜਪਾ ਦੀ ਨੀਅਤ ਵਿੱਚ ਸੀ। ਜਿਸ ਕਾਰਨ ਅੱਜ ਭਾਜਪਾ ਨੇ ਮਨਘੜਤ ਘਪਲੇ ਅਤੇ ਮਨਘੜਤ ਕੇਸ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨੋਟਿਸ ਭੇਜ ਕੇ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਮੁੱਖ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਇੱਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨ ਦੇ ਭਾਜਪਾ ਦੇ ਟੀਚੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਕੰਸ ਨੂੰ ਪਹਿਲਾਂ ਹੀ ਪਤਾ ਸੀ ਕਿ ਭਗਵਾਨ ਕ੍ਰਿਸ਼ਨ ਅਵਤਾਰ ਲੈ ਕੇ ਉਨ੍ਹਾਂ ਦਾ ਅੰਤ ਕਰ ਦੇਣਗੇ, ਕੰਸ ਨੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਨੂੰ ਜਨਮ ਲੈਂਦੇ ਹੀ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਜਿਹਾ ਹੀ ਕੁਝ ਅੱਜ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਜਨਤਾ ਪਾਰਟੀ ਜਾਣਦੀ ਹੈ ਕਿ ਉਨ੍ਹਾਂ ਦਾ ਪਤਨ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕਰਨਗੇ, ਇਸ ਲਈ ਭਾਜਪਾ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਅਸੀਂ ਖਤਮ ਹੋ ਜਾਈਏ ਅਤੇ ਭਾਜਪਾ ਨੂੰ ਕੋਈ ਚੁਣੌਤੀ ਦੇਣ ਵਾਲਾ ਨਾ ਰਹੇ। ਕੰਸ ਵਾਂਗੂੰ, ਭਾਰਤੀ ਜਨਤਾ ਪਾਰਟੀ ਜਾਣਦੀ ਹੈ ਕਿ ਅਰਵਿੰਦ ਕੇਜਰੀਵਾਲ ਭਾਜਪਾ ਦਾ ਪਤਨ ਕਰਨਗੇ। ਇਸ ਲਈ ਉਹ ਉਨ੍ਹਾਂ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰ ਜਿਸ ਤਰ੍ਹਾਂ ਕੰਸ ਭਗਵਾਨ ਸ਼੍ਰੀਕ੍ਰਿਸ਼ਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਉਵੇਂ ਹੀ ਭਾਜਪਾ ਵੀ ਅਰਵਿੰਦ ਕੇਜਰੀਵਾਲ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇਗੀ।
ਉਪਰ ਵਾਲਾ ਸਾਡੇ ਤੋਂ ਕੁਝ ਵੱਡਾ ਕਰਵਾਉਣਾ ਚਾਹੁੰਦਾ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਆਪਣੇ ਪਿਛਲੇ 10 ਸਾਲਾਂ ਦੇ ਸਫ਼ਰ ਵਿੱਚ ਲੋਕਾਂ ਦਾ ਭਰਪੂਰ ਸਮਰਥਨ ਅਤੇ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ‘ਆਪ ਇਸ ਮੁਕਾਮ ’ਤੇ ਪਹੁੰਚ ਗਈ ਹੈ ਕਿ ਭਾਜਪਾ ਦਾ ਡਰ ਇਸ ਕਦਰ ਉਨ੍ਹਾਂ ਦੇ ਸਿਰਾਂ ’ਤੇ ਚੜ੍ਹ ਗਿਆ ਹੈ ਕਿ ਉਹ ਇੱਕ-ਇੱਕ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਰਹੇ ਹਨ। ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੋ ਇੱਕ ਅੰਦੋਲਨ ਵਿੱਚੋਂ ਨਿਕਲੀ ਹੈ, ਅਸੀਂ ਸੜਕਾਂ 'ਤੇ ਲਾਠੀਆਂ, ਅੱਥਰੂ ਬੰਬ, ਪਾਣੀ ਦੀਆਂ ਤੋਪਾਂ ਵਰਗੇ ਹਰ ਤਰ੍ਹਾਂ ਦੇ ਸੰਘਰਸ਼ ਦਾ ਸਾਹਮਣਾ ਕਰਕੇ ਇਸ ਮੁਕਾਮ 'ਤੇ ਪਹੁੰਚੇ ਹਾਂ। ਮੈਂ ਭਾਜਪਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ 'ਆਪ' ਦੇ ਲੋਕ ਉਸ ਮਿੱਟੀ ਦੇ ਨਹੀਂ ਹਨ ਜੋ ਤੁਹਾਡੀਆਂ ਜਾਂਚ ਏਜੰਸੀਆਂ ਦੇ ਸੰਮਣਾਂ, ਛਾਪਿਆਂ ਅਤੇ ਜੇਲ੍ਹਾਂ ਤੋਂ ਡਰਦੇ ਹੋਏ ਘਰ ਬੈਠ ਜਾਣਗੇ। ਆਮ ਆਦਮੀ ਪਾਰਟੀ ਦੇ ਲੋਕ ਅੰਦੋਲਨ ਦੀ ਕੁੱਖੋਂ ਪੈਦਾ ਹੋਏ ਹਨ ਅਤੇ ਮਰਦੇ ਦਮ ਤੱਕ ਲੜਦੇ ਰਹਿਣਗੇ। ਉਹ ਇਸ ਦੇਸ਼ ਦੀ ਹੋਂਦ ਨੂੰ ਬਚਾਉਣ ਅਤੇ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਲਈ ਲੜਦੇ ਰਹਿਣਗੇ। ਅਰਵਿੰਦ ਕੇਜਰੀਵਾਲ ਅਜੋਕੇ ਸਮੇਂ ਦਾ ਮਹਾਤਮਾ ਗਾਂਧੀ ਹੈ, ਜਿਸ ਵਿੱਚ ਨਿਰਪੱਖ ਇਮਾਨਦਾਰੀ ਹੈ। ਜੇਕਰ ਉਹ ਭ੍ਰਿਸ਼ਟ ਹਨ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਜਾਂਚ ਏਜੰਸੀਆਂ ਕਮਜ਼ੋਰ ਦਿਲ ਵਾਲੇ ਲੋਕਾਂ 'ਤੇ ਵਰਤੀਆਂ ਜਾਣ ਜੋ ਤੁਹਾਡੀਆਂ ਜਾਂਚ ਏਜੰਸੀਆਂ ਤੋਂ ਡਰਦੇ ਹੋਣ। ਅਰਵਿੰਦ ਕੇਜਰੀਵਾਲ ਉਸ ਫੌਲਾਦੀ ਛਾਤੀ, ਜਿਗਰ ਦਾ ਅਤੇ ਓਸ ਬੱਬਰ ਸ਼ੇਰ ਦਾ ਨਾਮ ਹੈ ਜੋ ਤੁਹਾਡੀਆਂ ਜਾਂਚ ਏਜੰਸੀਆਂ ਤੋ ਨਹੀਂ ਡਰਦਾ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਸ ਦੇਸ਼ ਵਿੱਚ ਈਡੀ-ਸੀਬੀਆਈ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਸਰਕਾਰ ਨੇ ਸ਼ਰਾਬ ਨੀਤੀ ਲਾਗੂ ਕੀਤੀ ਜਿਸ ਨਾਲ ਦਿੱਲੀ ਵਿੱਚ ਸ਼ਰਾਬ ਮਾਫੀਆ ਖ਼ਤਮ ਹੋਇਆ ਅਤੇ ਦਿੱਲੀ ਦਾ ਮਾਲੀਆ ਵਧਿਆ, ਪਰ ਭਾਜਪਾ ਨੇ ਇਸ ਨੂੰ ਨਾਕਾਮ ਕਰ ਦੋਸ਼ ਲਾ ਕੇ ਮਨਘੜਤ ਘੋਟਾਲਾ ਕੀਤਾ ਅਤੇ ਈਡੀ-ਸੀਬੀਆਈ ਨੂੰ ਸਾਡੇ ਉੱਤੇ ਛੱਡ ਦਿੱਤਾ। ਪਰ ਜੇਕਰ ਇਹ ਨੀਤੀ ਮਾੜੀ ਅਤੇ ਭ੍ਰਿਸ਼ਟ ਹੁੰਦੀ ਤਾਂ ਦਿੱਲੀ ਦੀ ਸ਼ਰਾਬ ਨੀਤੀ ਪੰਜਾਬ ਵਿੱਚ ਲਾਗੂ ਹੋਈ, ਜਿਸ ਨਾਲ ਪੰਜਾਬ ਸਰਕਾਰ ਦਾ ਆਬਕਾਰੀ ਮਾਲੀਆ 40 ਫੀਸਦੀ ਤੋਂ ਵੱਧ ਵਧ ਗਿਆ ਅਤੇ ਉੱਥੇ ਹੀ ਸ਼ਰਾਬ ਮਾਫੀਆ ਦਾ ਅੰਤ ਵੀ ਹੋ ਗਿਆ। ਪੰਜਾਬ ਇੱਕ ਪੂਰਨ ਰਾਜ ਹੈ, ਇੱਥੇ ਆਜ਼ਾਦੀ ਹੈ ਅਤੇ ਸੀਬੀਆਈ-ਈਡੀ ਦਾਖਲ ਨਹੀਂ ਹੋ ਸਕਦੀ। ਇਸ ਤੋਂ ਸਾਬਤ ਹੁੰਦਾ ਹੈ ਕਿ ਖੋਟ ਨੀਤੀ ਵਿੱਚ ਨਹੀਂ ਭਾਜਪਾ ਦੀ ਨੀਅਤ ਵਿੱਚ ਸੀ। ਜਿਸ ਕਾਰਨ ਅੱਜ ਭਾਜਪਾ ਨੇ ਮਨਘੜਤ ਘਪਲੇ ਅਤੇ ਮਨਘੜਤ ਕੇਸ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨੋਟਿਸ ਭੇਜ ਕੇ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ।