DMK MP Gaumutra Statement: ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਜੰਮੂ-ਕਸ਼ਮੀਰ ਰਾਖਵਾਂਕਰਨ ਸੋਧ ਬਿੱਲ ਪੇਸ਼ ਕੀਤਾ। ਚਰਚਾ ਦੌਰਾਨ ਧਰਮਪੁਰੀ ਤੋਂ ਡੀਐਮਕੇ ਦੇ ਸੰਸਦ ਮੈਂਬਰ ਡਾ: ਸੇਂਥਿਲ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਤਾਕਤ ਹਿੰਦੀ ਪੱਟੀ ਦੇ ਉਨ੍ਹਾਂ ਰਾਜਾਂ ਨੂੰ ਜਿੱਤਣ ਵਿੱਚ ਹੀ ਹੈ, ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਗਊ ਮੂਤਰ ਵਾਲੇ ਰਾਜ ਕਹਿੰਦੇ ਹਾਂ।
ਸੇਂਥਿਲ ਨੇ ਅੱਗੇ ਕਿਹਾ ਕਿ ਦੱਖਣੀ ਸੂਬਿਆਂ ਵਿੱਚ ਭਾਜਪਾ ਨੂੰ ਵੜਨ ਨਹੀਂ ਦਿੱਤਾ ਗਿਆ। ਇਸ ਗੱਲ ਦਾ ਖਤਰਾ ਜ਼ਰੂਰ ਹੈ ਕਿ ਕਸ਼ਮੀਰ ਵਾਂਗ ਭਾਜਪਾ ਦੱਖਣੀ ਭਾਰਤ ਦੇ ਰਾਜਾਂ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਸਕਦੀ ਹੈ। ਕਿਉਂਕਿ ਜੇਕਰ ਉਹ ਉੱਥੇ ਨਹੀਂ ਜਿੱਤ ਸਕਦੇ ਤਾਂ ਉਹ ਇਸ ਨੂੰ ਯੂਟੀ ਬਣਾ ਸਕਦੇ ਹਨ ਅਤੇ ਰਾਜਪਾਲ ਰਾਹੀਂ ਰਾਜ ਕਰ ਸਕਦੇ ਹਨ।
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਬਾਰੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਦਾਅਵਾ...ਬੋਲੇ ਹੁਣ ਤੱਕ...