ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) ਨੇ ਕੋਰੋਨਾ ਨਾਲ ਨਜਿੱਠਣ ਲਈ ਗੁਰਦੁਆਰਾ ਰਕਾਬਗੰਜ (Gurudwara Rakabganj Sahib) ਵਿਖੇ ਬਣਾਏ ਕੋਵਿਡ ਹਸਪਤਾਲ (Coron Hospital) ਲਈ ਦੋ ਕਰੋੜ ਰੁਪਏ ਦਾਨ ਦਿੱਤਾ ਸੀ। ਇਸ ਲਈ ਅਮਿਤਾਭ ਨੇ ਦੋ ਕਰੋੜ ਰੁਪਏ ਦਾਨ ਕੀਤੇ। ਇਸ ਮਗਰੋਂ ਹੀ ਇਹ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ। ਖਾਸ ਕਰ ਸਿੱਖ ਸੰਗਤਾਂ (Sikhs) 'ਚ ਇਸ ਪ੍ਰਤੀ ਰੋਸ ਨਜ਼ਰ ਆਇਆ ਹੈ।
ਸਿੱਖ ਭਾਈਚਾਰੇ ਵੱਲੋਂ ਇਸ ਦੇ ਵਿਰੋਧ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੰਗਿਆਂ ਵੇਲੇ ਅਮਿਤਾਭ ਨੇ ਖ਼ੂਨ ਦੇ ਬਦਲੇ ਖੂਨ ਦਾ ਬਿਆਨ ਦਿੱਤਾ ਤੇ ਦੰਗਿਆਂ ਨੂੰ ਭੜਕਾਇਆ। ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਵੀ ਪਹੁੰਚ ਗਿਆ ਹੈ।
ਇਸ ਤੋਂ ਬਾਅਦ ਹੁਣ ਬੀਜੇਪੀ ਲੀਡਰ ਵੀ ਦਿੱਲੀ ਕਮੇਟੀ ਦੇ ਖਿਲਾਫ ਹੋ ਗਏ ਹਨ। ਭਾਜਪਾ ਦੇ ਸੀਨੀਅਰ ਲੀਡਰ ਆਰਪੀ ਸਿੰਘ ਨੇ ਇੱਕ ਲੱਖ ਰੁਪਏ ਦਾ ਚੈੱਕ ਭੇਜਿਆ ਤੇ ਨਾਲ ਹੀ ਬਾਕੀ ਸਿੱਖ ਸੰਗਤ ਨੂੰ ਵੀ ਪੈਸੇ ਭੇਜਣ ਦੀ ਅਪੀਲ ਕੀਤੀ। ਆਰਪੀ ਸਿੰਘ ਨੇ ਕਿਹਾ ਕਿ ਜੇ ਗੁਰੂਦੁਆਰਾ ਕਮੇਟੀ ਨੂੰ ਪੈਸੇ ਦੀ ਜਰੂਰਤ ਸੀ ਤਾਂ ਉਹ ਸਿੱਖ ਸੰਗਤ ਨੂੰ ਕਹਿੰਦੀ ਉਨ੍ਹਾਂ ਨੇ ਅਮਿਤਾਭ ਤੋਂ ਦਾਨ ਕਿਉਂ ਲਿਆ?
ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਸਿੱਖ ਸਿਆਸਤ ਇਸੇ ਮੁੱਦੇ 'ਤੇ ਗਰਮਾਈ ਹੋਈ ਹੈ। ਹੁਣ ਬੀਜੇਪੀ ਸਿੱਖ ਨੇਤਾਵਾਂ ਨੇ ਇੱਕ ਪਹਿਲ ਸ਼ੁਰੂ ਕੀਤੀ ਹੈ। ਸਾਰੇ ਨੇਤਾ ਦਾਨ ਇਕੱਠਾ ਕਰ ਰਹੇ ਹਨ ਤੇ ਅਮਿਤਾਭ ਬੱਚਨ ਦੇ ਨਾਂ 'ਤੇ ਕਮੇਟੀ ਗੁਰਦੁਆਰਾ ਕਮੇਟੀ ਨੂੰ ਭੇਜ ਰਹੇ ਹਨ ਤਾਂ ਜੋ ਉਨ੍ਹਾਂ ਵੱਲੋਂ ਦਾਨ ਕੀਤੇ 2 ਕਰੋੜ ਰੁਪਏ ਵਾਪਸ ਕੀਤੇ ਜਾ ਸਕਣ।
ਇਹ ਵੀ ਪੜ੍ਹੋ: Car Tips: ਗਰਮੀ ਦੇ ਮੌਸਮ ’ਚ ਇੰਝ ਰੱਖੋ ਆਪਣੀ ਕਾਰ ਦਾ ਖ਼ਿਆਲ, ਜਾਣੋ ਇਹ ਜ਼ਰੂਰੀ ਟਿਪਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin