ਨਵੀਂ ਦਿੱਲੀ: ਮੌਸਮ ਵਿਭਾਗ ਨੇ ਐਤਵਾਰ ਨੂੰ ਇੱਕ ਚੱਕਰਵਾਤੀ ਤੂਫਾਨ ਦੇ ਦਸਤਕ ਦੇਣ ਦੀ ਭਵਿੱਖਬਾਣੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤੂਫਾਨ ਗੁਜਰਾਤ, ਕੇਰਲ, ਕਰਨਾਟਕ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾ ਸਕਦਾ ਹੈ। ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਨੇ ਆਪਣੀਆਂ ਟੀਮਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਕੀਤਾ ਹੈ। 


ਨੈਸ਼ਨਲ ਡਿਜਾਸਟਰ ਰਿਸਪੌਂਸ ਫੋਰਸ ਦੇ ਡੀਜੀ ਐਸ ਐਨ ਪ੍ਰਧਾਨ ਨੇ ਕਿਹਾ ਕਿ ਕੇਰਲਾ, ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਪਹਿਲਾਂ ਹੀ 24 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਚੱਕਰਵਾਤੀ ਤੂਫਾਨ ਕਾਰਨ 29 ਟੀਮਾਂ ਸਟੈਂਡਬਾਏ ਉੱਤੇ ਹਨ।



ਮੌਸਮ ਵਿਭਾਗ ਨੇ ਕਿਹਾ ਹੈ ਕਿ ਚੱਕਰਵਾਤੀ ਤੂਫਾਨ ਗੁਜਰਾਤ ਵਿਚ 17 ਤੋਂ 18 ਮਈ ਤੱਕ ਤਬਾਹੀ ਮਚਾ ਸਕਦਾ ਹੈ।ਇਸਦੇ ਪੱਛਮੀ ਤੱਟ ਤੋਂ ਆਉਣ ਦੀ ਸੰਭਾਵਨਾ ਹੈ। ਵਿਭਾਗ ਨੇ ਸੌਰਾਸ਼ਟਰ ਅਤੇ ਕੱਚ ਦੇ ਸਮੁੰਦਰੀ ਕੰਢੇ 'ਤੇ ਅਲਰਟ ਜਾਰੀ ਕੀਤਾ ਹੈ ਅਤੇ ਮਛੇਰਿਆਂ ਨੂੰ ਕਿਹਾ ਹੈ ਕਿ ਉਹ ਸਮੁੰਦਰ ਦੇ ਨੇੜੇ ਨਾ ਰਹਿਣ।


ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਦੇ ਅਨੁਸਾਰ ਲਕਸ਼ਦੀਪ, ਮਾਲਦੀਵ ਦੇ ਖੇਤਰਾਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਦਾ ਅਨੁਭਵ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇਰਲ, ਗੋਆ, ਕਰਨਾਟਕ ਅਤੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੂੰ ਤੂਫਾਨ ਦੇ ਨਾਲ ਬਾਰਸ਼ ਦਾ ਸਾਹਮਣਾ ਕਰਨਾ ਪਵੇਗਾ।


 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ