ਨਵੀਂ ਦਿੱਲੀ: ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨ ਸਮਾਨ ਨਿਧੀ ਦੇ ਤਹਿਤ ਮਿਲਣ ਵਾਲੇ ਪੈਸਿਆਂ ਦੀ ਅੱਠਵੀਂ ਕਿਸ਼ਤ ਜਾਰੀ ਕੀਤੀ। ਵਰਚੂਅਲ ਮਾਧਿਅਮ ਰਾਹੀਂ ਹੋਣ ਵਾਲੇ ਸਮਾਗਮ 'ਚ ਦੇਸ਼ ਭਰ ਦੇ ਕਰੀਬ 9.5 ਕਰੋੜ ਕਿਸਾਨਾਂ ਦੇ ਖਾਤੇ 'ਚ ਕਰੀਬ 20,000 ਕਰੋੜ ਰੁਪਏ ਭੇਜੇ। ਇਸ ਪ੍ਰੋਗਰਾਮ 'ਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਹਾਜਰ ਰਹੇ। 


ਪੀਐਮ ਕਿਸਾਨ ਸਮਾਨ ਨਿਧੀ ਦੇ ਤਹਿਤ ਹਰ ਸਾਲ ਯੋਗ ਕਿਸਾਨਾਂ ਦੇ ਖਾਤੇ 6000 ਰੁਪਏ ਭੇਜੇ ਜਾਂਦੇ ਹਨ। ਇਹ ਪੈਸੇ ਹਰ ਸਾਲ ਚਾਰ-ਚਾਰ ਮਹੀਨਿਆਂ ਦੇ ਫਰਕ ਨਾਲ ਤਿੰਨ ਕਿਸ਼ਤਾਂ 'ਚ ਭੇਜੇ ਜਾਂਦੇ ਹਨ। ਸੱਤਵੀਂ ਕਿਸ਼ਤ ਪਿਛਲੇ ਸਾਲ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮੌਕੇ ਭੇਜੀ ਗਈ ਸੀ। ਸੱਤ ਕਿਸ਼ਤਾਂ ਮਿਲਾ ਕੇ ਹੁਣ ਤਕ ਕਿਸਾਨਾਂ ਦੇ ਖਾਤੇ ਕਰੀਬ 1.5 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਇਹ ਰਾਸ਼ੀ ਡੀਬੀਟੀ ਮਾਧਿਅਣ ਨਾਲ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਸਿੱਧਾ ਜਮ੍ਹਾ ਕਰਵਾਈ ਜਾਂਦੀ ਹੈ।