ਪਲਵਲ: ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਤੋਂ ਮਹਿਜ਼ 70 ਕਿਲੋਮੀਟਰ ਦੂਰ ਸਥਿਤ ਪਲਵਲ 'ਚ ਲੜਕੀ ਨਾਲ 25 ਲੋਕਾਂ ਨੇ ਗੈਂਗਰੇਪ ਕੀਤਾ। ਫੇਸਬੁੱਕ 'ਤੇ ਦੋਸਤੀ ਕਰਕੇ ਲੜਕੇ ਨੇ ਲੜਕੀ ਨੂੰ ਹੋਡਲ ਬੁਲਾ ਲਿਆ। ਉਸ ਤੋਂ ਬਾਅਦ ਅਗਵਾ ਕਰਕੇ ਰਾਮਗੜ੍ਹ ਦੇ ਜੰਗਲ 'ਚ ਲਿਜਾ ਕੇ ਰਾਤ ਭਰ ਗੈਂਗਰੇਪ ਕੀਤਾ।


ਸਵੇਰ ਹੋਣ ਤਕ ਇੱਕ ਕਬਾੜੀ ਕੋਲ ਲੜਕੀ ਨੂੰ ਛੱਡ ਗਏ। ਜਿੱਥੇ ਫਿਰ ਤੋਂ ਗੈਂਗਰੇਪ ਕੀਤਾ ਗਿਆ। ਲੜਕੀ ਦੀ ਹਾਲਤ ਵਿਗੜਨ ਤੇ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਬਦਰਪੁਰ ਬਾਰਡਰ ਛੱਡ ਕੇ ਫਰਾਰ ਹੋ ਗਏ। ਇਸ ਮਾਮਲੇ 'ਚ ਪੁਲਿਸ ਨੇ 25 ਲੋਕਾਂ ਖਿਲਾਫ ਅਗਵਾ ਤੇ ਗੈਂਗਰੇਪ ਦੇ ਇਲਜ਼ਾਮ 'ਚ ਰਿਪੋਰਟ ਦਰਜ ਕੀਤੀ ਹੈ। ਘਟਨਾ ਤਿੰਨ ਮਈ ਦੀ ਹੈ। ਚੱਲਣ ਲਾਇਕ ਹਾਲਤ ਹੋਣ 'ਤੇ ਲੜਕੀ ਨੇ ਹੁਣ ਐਫਆਈਆਰ ਦਰਜ ਕਰਵਾਈ ਹੈ।


ਵਿਆਹ ਦੇ ਬਹਾਨੇ ਬੁਲਾਇਆ ਸੀ ਘਰ


ਪੁਲਿਸ ਜਾਂਚ ਅਧਿਕਾਰੀ ਏਐਸਆਈ ਰਚਨਾ ਨੇ ਦੱਸਿਆ ਕਿ ਇੱਕ ਲੜਕੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦੇ ਦੋਸਤ ਰਾਮਗੜ੍ਹ ਨਿਵਾਸੀ ਸਾਗਰ ਨੇ ਤਿੰਨ ਮਈ ਨੂੰ ਉਸ ਨੂੰ ਵਿਆਹ ਲਈ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਹੋਡਲ ਬੁਲਾਇਆ ਤਾਂ ਉਹ ਆ ਗਈ। ਹੋਡਲ ਤੋਂ ਸਾਗਰ ਉਸ ਨੂੰ ਘਰ ਲਿਜਾਣ ਦੀ ਬਜਾਏ ਰਾਮਗੜ੍ਹ ਪਿੰਡ ਦੇ ਨੇੜੇ ਜੰਗਲ 'ਚ ਇੱਕ ਟਿਊਬਵੈਲ ਤੇ ਲੈ ਗਿਆ ਜਿੱਥੇ ਉਸ ਦਾ ਭਰਾ ਸਮੁੰਦਰ 'ਤੇ 20-22 ਲੜਕੇ ਪਹੁੰਚ ਗਏ।


ਲੜਕੇ ਦੇ ਦੋਸਤਾਂ ਨੇ ਕੀਤਾ ਰੇਪ


ਪੀੜਤਾ ਨੇ ਇਲਜ਼ਾਮ ਲਾਇਆ ਕਿ ਲੜਕੇ ਉਸ ਨੂੰ ਉੱਥੋਂ ਜ਼ਬਰੀ ਜੰਗਲ 'ਚ ਲੈ ਗਏ ਤੇ ਸਾਰਿਆਂ ਨੇ ਪੂਰੀ ਰਾਤ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਸਵੇਰ ਹੋਣ 'ਤੇ ਉਸ ਨੂੰ ਪਿੰਡ ਦੇ ਨੇੜੇ ਅਕਾਸ਼ ਕਬਾੜੀ ਦੇ ਕੋਲ ਲੈ ਗਏ ਜਿੱਥੇ ਅਕਾਸ਼ ਤੇ ਉਸ ਦੇ ਦੋਸਤਾਂ ਨੇ ਵੀ ਲੜਕੀ ਨਾਲ ਰੇਪ ਕੀਤਾ। ਇਸ ਤੋਂ ਬਾਅਦ ਉਹ ਚੱਲਣ ਦੀ ਸਥਿਤੀ 'ਚ ਨਾ ਰਹੀ। ਇਸ ਤੋਂ ਬਾਅਦ ਸਾਗਰ ਤੇ ਉਸ ਦੇ ਤਿੰਨ ਦੋਸਤ ਗੱਡੀ 'ਚ ਉਸ ਨੂੰ ਬਦਰਪੁਰ ਬਾਰਡਰ 'ਤੇ ਛੱਡ ਕੇ ਫਰਾਰ ਹੋ ਗਏ।



ਪੁਲਿਸ ਨੇ FIR ਦਰਜ ਕੀਤੀ
ਲੜਕੀ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦਿਨ ਉਹ ਮੰਜੇ 'ਤੇ ਪਈ ਹੋਈ ਸੀ ਜਦੋਂ ਉਹ ਚੱਲਣ ਲਾਇਕ ਹੋਈ ਤਾਂ 12 ਮਈ ਨੂੰ ਇਸ ਦੀ ਸ਼ਿਕਾਇਤ ਹਸਨਪੁਰ ਥਾਣੇ 'ਚ ਦਰਜ ਕਰਵਾਈ। ਹਸਨਪੁਰ ਪੁਲਿਸ ਨੇ ਲੜਕੀ ਦੀ ਸ਼ਿਕਾਇਤ 'ਤੇ ਦੇਰ ਰਾਤ ਸਾਗਰ, ਸਮੁੰਦਰ ਤੇ ਅਕਾਸ਼ ਸਮੇਤ 22 ਹੋਰ ਲੜਕਿਆਂ ਖਿਲਾਫ ਅਗਵਾ ਤੇ ਸਮੂਹਿਕ ਦੁਸ਼ਕਰਮ ਸਮੇਤ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।