ਨਵੀਂ ਦਿੱਲੀ: ਜਿੱਥੇ ਭਾਰਤ ਕੋਵਿਡ-19 ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ ਉੱਥੇ ਹੀ ਸਰਕਾਰ ਨੇ ਵੀਰਵਾਰ ਕਿਹਾ ਕਿ ਵਾਇਰਸ ਫਿਰ ਤੋਂ ਉੱਭਰ ਸਕਦਾ ਹੈ ਇਸ ਲਈ ਸੂਬਿਆਂ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ 'ਤੇ ਤਿਆਰੀ ਕਰਨੀ ਚਾਹੀਦੀ ਹੈ। ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਲੋੜ ਹੈ ਜਦਕਿ ਪਾਬੰਦੀਆਂ ਤੇ ਉੱਚਿਤ ਵਿਵਹਾਰ ਦਾ ਪਾਲਣ ਕਰਨਾ ਚਾਹੀਦਾ ਹੈ।
ਨੀਤੀ ਆਯੋਗ ਦੇ ਮੈਂਬਰ ਡਾ.ਵੀਕੇ ਪੌਲ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਕਿ ਸਰਕਾਰ ਦੂਜੀ ਲਹਿਰ ਦੀ ਤੀਬਰਤਾ ਤੋਂ ਅਣਜਾਣ ਸੀ। ਉਨ੍ਹਾਂ ਕਿਹਾ, 'ਅਸੀਂ ਇਸ ਮੰਚ ਤੋਂ ਵਾਰ-ਵਾਰ ਚੇਤਾਵਨੀ ਦਿੰਦੇ ਰਹੇ ਕਿ ਕੋਵਿਡ-10 ਦੀ ਦੂਜੀ ਲਹਿਰ ਆਵੇਗੀ।' ਉਨ੍ਹਾਂ ਕਿਹਾ, 'ਇਹ ਕਿਹਾ ਗਿਆ ਸੀ ਕਿ ਸੀਰੋ-ਪੌਜ਼ਿਟੀਵਿਟੀ 20 ਪ੍ਰਤੀਸ਼ਤ ਹੈ, 80 ਫੀਸਦ ਆਬਾਦੀ ਅਜੇ ਵੀ ਜ਼ੋਖਿਮ 'ਚ ਹੈ। ਇਹ ਵਾਇਰਸ ਕਿਤੇ ਨਹੀਂ ਗਿਆ ਤੇ ਹੋਰ ਦੇਸ਼ਾਂ 'ਚ ਵੀ ਇਸ ਦਾ ਅਸਰ ਫਿਰ ਤੋਂ ਦੇਖਿਆ ਜਾ ਸਕਦਾ ਹੈ।'
ਫਿਰ ਤੋਂ ਹੋਵੇਗਾ ਇਨਫੈਕਸ਼ਨ ਦਾ ਖਤਰਾ
ਪੌਲ ਨੇ ਇਕ ਪੱਤਰਕਾਰ ਸੰਮੇਲ 'ਚ ਕਿਹਾ, 'ਪ੍ਰਧਾਨ ਮੰਤਰੀ ਨੇ 17 ਮਾਰਚ ਨੂੰ ਦੂਜੀ ਲਹਿਰ ਦੇ ਉੱਭਰਨ ਬਾਰੇ ਦੇਸ਼ ਨੂੰ ਦਹਿਸ਼ਤ ਪੈਦਾ ਕੀਤੇ ਬਿਨਾਂ ਦੱਸ ਦਿੱਤਾ ਸੀ ਤੇ ਕਿਹਾ ਸੀ ਸਾਨੂੰ ਇਸ ਨਾਲ ਲੜਨਾ ਹੋਵੇਗਾ। ਕੀ ਅਜਿਹੀ ਉੱਚ ਪੱਧਰ ਦੀ ਉਮੀਦ ਸੀ? ਉਨ੍ਹਾਂ ਕਿਹਾ, 'ਕੋਈ ਵੀ ਮਾਡਲਿੰਗ ਉੱਚ ਪੱਧਰ ਕਿਸ ਆਕਾਰ ਦਾ ਹੋਵੇਗਾ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿਉਂ ਕਿ ਵਾਇਰਸ ਦੇ ਵਿਵਹਾਰ ਬਾਰੇ ਚੰਗੀ ਤਰ੍ਹਾਂ ਪਤਾ ਹੈ।
ਉਨ੍ਹਾਂ ਸਿਖਰਲਾ ਪੱਧਰ ਆਵੇਗਾ, ਵਾਇਰਸ ਫਿਰ ਤੋਂ ਉੱਭਰ ਸਕਦਾ ਹੈ। ਅਸੀਂ ਜਾਣਦੇ ਹਾਂ। ਇਸ ਲਈ ਸੂਬਿਆਂ ਦੇ ਸਹਿਯੋਗ ਨਾਲ ਦੇਸ਼ ਪੱਧਰ 'ਤੇ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਬੁਨਿਆਦੀ ਢਾਂਚੇ ਨੂੰ ਬੜਾਵਾ ਦੇਣਾ ਹੋਵੇਗਾ। ਰੋਕਥਾਮ ਦੇ ਉਪਾਅ ਨੂੰ ਲਾਗੂ ਕਰਨਾ ਹੋਵੇਗਾ ਤੇ ਕੋਵਿਡ-19 ਦੇ ਉੱਚਿਤ ਵਿਵਹਾਰ ਦਾ ਪਾਲਣ ਕਰਨਾ ਹੋਵੇਗਾ।
ਪਿੰਡਾਂ ਤਕ ਜਾਵੇਗੀ ਮਹਾਂਮਾਰੀ
ਉਨ੍ਹਾਂ ਕਿਹਾ, 'ਅਸੀਂ ਦਹਿਸ਼ਤ ਪੈਦਾ ਨਹੀਂ ਕੀਤੀ ਸੀ, ਹੋਰ ਦੇਸ਼ਾਂ ਨੇ ਕਈ ਉੱਚ ਪੱਧਰਾਂ ਦਾ ਸਾਹਮਣਾ ਕੀਤਾ ਹੈ। ਆਖਿਰਕਾਰ ਇਹ ਇਕ ਮਹਾਂਮਾਰੀ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਦੀ ਪ੍ਰਕਿਰਤੀ ਹੈ ਕਿ ਇਹ ਅੰਤ ਪਿੰਡਾਂ 'ਚ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਵਿਗਿਆਨ ਬਾਰੇ ਵਿਗਿਆਨ ਚੰਗੀ ਤਰ੍ਹਾਂ ਜਾਣੂ ਹੈ। ਪੌਲ ਨੇ ਲੋਕਾਂ ਨੂੰ ਕੋਵਿਡ 19 ਦੇ ਉਚਿਤ ਵਿਵਹਾਰ ਦਾ ਪਾਲਣ ਕਰਨ ਤੇ ਟੀਕਾਕਰਨ ਅਪਣਾਉਣ ਦੀ ਅਪੀਲ ਕੀਤੀ।
ਸਿਹਤ ਮੰਤਰਾਲੇ 'ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਚ ਪਿਛਲੇ ਤਿੰਨ ਦਿਨਾਂ 'ਚ ਕੋਵਿਡ-19 ਦੇ ਪ੍ਰਤੀਦਿਨ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ 'ਚ ਸਥਿਰਤਾ ਤੇ ਇਨਫੈਕਸ਼ਨ ਦਰ 'ਚ ਥੋੜੀ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਹਾਲਾਂਕਿ ਨਾਲ ਹੀ ਇਹ ਵੀ ਕਿਹਾ ਕਿ 10 ਸੂਬਿਆਂ 'ਚ ਇਨਫੈਕਸ਼ਨ ਦਰ ਅਜੇ ਵੀ 25 ਫੀਸਦ ਤੋਂ ਜ਼ਿਆਦਾ ਹੈ ਜੋ ਕਿ ਚਿੰਤਾਜਨਕ ਪ੍ਰਵਿਰਤੀ ਹੈ।