Pankaja Munde On Congress : ਮਹਾਰਾਸ਼ਟਰ ਵਿੱਚ ਚੱਲ ਰਹੀ ਸਿਆਸੀ ਹਲਚਲ ਦਰਮਿਆਨ ਭਾਜਪਾ ਆਗੂ ਪੰਕਜਾ ਮੁੰਡੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਭਾਜਪਾ ਨਹੀਂ ਛੱਡ ਰਹੀ ਹੈ। ਮੁੰਡੇ ਨੇ ਉਨ੍ਹਾਂ ਰਿਪੋਰਟਾਂ ਨੂੰ ਵੀ ਖਾਰਜ ਕੀਤਾ,ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਮਿਲੇ ਸਨ। ਇਸ ਦੌਰਾਨ ਉਨ੍ਹਾਂ ਨੇ ਫਿਲਹਾਲ ਰਾਜਨੀਤੀ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ।


 

ਪੰਕਜਾ ਮੁੰਡੇ ਨੇ ਕਿਹਾ, ''2019 ਤੋਂ ਜੋ ਸਾਡੇ ਸਬੰਧ 'ਚ ਚਰਚਾ ਚੱਲ ਰਹੀ ਹੈ, ਉਸਤੋਂ ਮੈਂ ਥੱਕ ਗਈ ਹਾਂ। ਮੈਂ ਅੱਜ ਥੋੜਾ ਬਰੇਕ ਲੈ ਰਹੀ ਹਾਂ। ਮੈਂ ਇੱਕ -ਦੋ ਮਹੀਨੇ ਬਰੇਕ ਲੈਣਾ ਚਾਹੁੰਦੀ ਹਾਂ। ਮੈਂ ਸੋਚਣਾ ਚਾਹੁੰਦੀ ਹਾਂ ਕਿ ਰਾਜਨੀਤੀ ਕਿੱਧਰ ਜਾ ਰਹੀ ਹੈ। ਦੇਸ਼ ਨੂੰ ਕੀ ਮਿਲ ਰਿਹਾ ਹੈ। ਲੋਕ ਦੇਖ ਰਹੇ ਹਨ ਕਿ ਕੌਣ ਕਿਸ ਪਾਰਟੀ ਵਿੱਚ ਜਾ ਰਿਹਾ ਹੈ। ਕੌਣ ਮੰਤਰੀ ਬਣ ਰਿਹਾ ਹੈ? ਜਨਤਾ ਨੂੰ ਕੀ ਮਿਲ ਰਿਹਾ ਹੈ? ਮੈਂ ਇਸ ਬਾਰੇ ਸੋਚਣਾ ਚਾਹੁੰਦੀ ਹਾਂ। ਮੈਂ ਜੋ ਵੀ ਕਰਨਾ ਹੈ , ਵਿਚਾਰਧਾਰਾ ਦੇ ਆਧਾਰ 'ਤੇ ਹੀ ਕਰਾਂਗੀ। ਮੈਂ ਬ੍ਰੇਕ ਲੈ ਰਹੀ ਹਾਂ।

 





 ਪੰਕਜਾ ਮੁੰਡੇ ਨੇ ਕਿਹਾ ਕਿ ਕੁਝ ਦਿਨਾਂ ਤੋਂ ਮਹਾਰਾਸ਼ਟਰ ਵਿੱਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੈਂ ਸੋਨੀਆ ਗਾਂਧੀ ਨੂੰ ਮਿਲੀ ਹਾਂ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੀ ਹਾਂ। ਇਹ ਗੱਲ ਬਿਲਕੁਲ ਗਲਤ ਹੈ ਅਤੇ ਇਹ ਮੇਰੇ ਕਰੀਅਰ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਜੋ ਵੀ ਇਹ ਸਭ ਮੇਰੇ ਖਿਲਾਫ ਕਰ ਰਿਹਾ ਹੈ। ਮੈਂ ਕਾਨੂੰਨੀ ਕਾਰਵਾਈ ਕਰਵਾਂਗੀ।


ਦੇਵੇਂਦਰ ਫੜਨਵੀਸ ਨੇ ਕੀ ਕਿਹਾ?

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਵੀ ਪੰਕਜਾ ਮੁੰਡੇ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਨਸੀਪੀ ਸਾਡੇ ਨਾਲ ਆਉਣ ਤੋਂ ਬਾਅਦ ਸਾਰੇ ਲੋਕਾਂ ਨੂੰ ਇਹ ਫੈਸਲਾ ਪਸੰਦ ਆਇਆ ਹੋਵੇਗਾ, ਅਜਿਹਾ ਨਹੀਂ ਹੈ। ਪੰਕਜਾ ਮੁੰਡੇ ਦਾ ਐਨਸੀਪੀ ਨਾਲ ਸੰਘਰਸ਼ ਰਿਹਾ ਹੈ। ਪੰਕਜਾ ਮੁੰਡੇ ਰਾਸ਼ਟਰੀ ਨੇਤਾ ਹਨ, ਭਾਜਪਾ ਦੇ ਰਾਸ਼ਟਰੀ ਨੇਤਾ ਉਨ੍ਹਾਂ ਨਾਲ ਗੱਲ ਕਰਨਗੇ। ਪੰਕਜਾ ਭਾਜਪਾ 'ਚ ਹੈ, ਭਾਜਪਾ ਲਈ ਕੰਮ ਕਰੇਗੀ।

 

ਦੱਸ ਦੇਈਏ ਕਿ ਅਜੀਤ ਪਵਾਰ ਨੇ ਪਿਛਲੇ ਦਿਨੀਂ ਐਨਸੀਪੀ ਵਿੱਚ ਬਗਾਵਤ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਨਾਲ ਅੱਠ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਨ੍ਹਾਂ 'ਚ ਪੰਕਜਾ ਮੁੰਡੇ ਦਾ ਚਚੇਰਾ ਭਰਾ ਧਨੰਜੈ ਮੁੰਡੇ ਵੀ ਸ਼ਾਮਲ ਸੀ। ਇਸ ਤੋਂ ਬਾਅਦ ਅਟਕਲਾਂ ਸ਼ੁਰੂ ਹੋ ਗਈਆਂ ਕਿ ਪੰਕਜਾ ਮੁੰਡੇ ਧਨੰਜੈ ਮੁੰਡੇ ਦੇ ਮੰਤਰੀ ਬਣਨ ਤੋਂ ਨਾਰਾਜ਼ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਨਾਬਾਲਿਗ ਲੜਕੀ ਨਾਲ ਹੋਏ ਰੇਪ ਮਾਮਲੇ 'ਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅਰਥੀ ਫੂਕ ਮੁਜ਼ਾਹਰਾ , ਆਰੋਪੀ ਗ੍ਰਿਫ਼ਤਾਰ


ਇਹ ਵੀ ਪੜ੍ਹੋ : ਓੜੀਸ਼ਾ ਰੇਲ ਹਾਦਸੇ 'ਚ ਸੀਬੀਆਈ ਦੀ ਕਾਰਵਾਈ, 3 ਰੇਲਵੇ ਕਰਮਚਾਰੀ ਗ੍ਰਿਫਤਾਰ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ