ਨਵੀਂ ਦਿੱਲੀ: ਬੀਜੇਪੀ ਦੀ ਦਿੱਲੀ ਇਕਾਈ ਦੇ ਬੁਲਾਰੇ ਤਜਿੰਦਰ ਬੱਗਾ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਬੱਗਾ ਦੀ ਕੰਪਨੀ ਵੱਲੋਂ ਬਣਾਈਆਂ ਟੀ-ਸ਼ਰਟਾਂ ਉੱਪਰ ਵਿਵਾਦਤ ਫੋਟੋ ਛਾਪੀ ਗਈ ਹੈ। ਇਹ ਉਹੀ ਤਸਵੀਰ ਹੈ, ਜਿਸ ਉੱਪਰ ਪਿਛਲੇ ਸਾਲ ਵੱਡਾ ਸਵਾਲ ਖੜ੍ਹੇ ਹੋਏ ਸੀ।
ਟੀ-ਸ਼ਰਟ 'ਤੇ ਉਹੀ ਤਸਵੀਰ ਛਪੀ ਹੈ, ਜਿਸ ਨੇ ਪਿਛਲੇ ਸਾਲ ਕਾਫੀ ਬਵਾਲ ਮਚਾ ਦਿੱਤਾ ਸੀ। ਇਹ ਫੋਟੋ ਤੇ ਵੀਡਿਓ ਦੋਵੇਂ ਕਾਫ਼ੀ ਅਹਿਮ ਹਨ। ਇਸ ਵੀਡੀਓ ਵਿੱਚ ਦਿਖਾਇਆ ਗਿਆ ਸੀ ਕਿ ਨੌਜਵਾਨ ਨੂੰ ਸੈਨਾ ਦੇ ਮੇਜਰ ਨੇ ਜੀਪ ਅੱਗੇ ਬੰਨ੍ਹਿਆ ਸੀ ਤਾਂ ਕਿ ਲੋਕ ਸੈਨਾ ਦੀ ਗੱਡੀ ਉੱਪਰ ਪੱਥਰਬਾਜ਼ੀ ਨਾ ਕਰਨ।
ਟਵਿੱਟਰ 'ਤੇ ਲੋਕ ਲਗਾਤਾਰ ਇਸ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਕਰ ਰਹੇ ਹਨ। ਮੈਕਸੱਸ ਨਾਮ ਦੇ ਵਿਅਕਤੀ ਨੇ ਟਵੀਟ ਕਰਕੇ ਟੀ-ਸ਼ਾਰਟ ਲੋਕਾਂ ਨੂੰ ਦਿਖਾਈ ਹੈ। ਉਸ ਨੇ ਅੱਗੇ ਲਿਖਿਆ, ਭਾਰਤੀ ਕੰਪਨੀ ਟੀ-ਸ਼ਾਰਟ ਵੇਚ ਰਹੀ ਹੈ ਜਿਸ ਵਿੱਚ ਭਾਰਤੀ ਸੈਨਾ ਨੇ ਕਸ਼ਮੀਰੀ ਨਾਗਰਿਕ ਫਰੂਕ ਅਹਿਮਦ ਡਾਰ ਨੂੰ ਜੀਪ ਦੇ ਬੋਨਟ ਨਾਲ ਟੰਗਿਆ ਹੋਇਆ ਹੈ। ਉਸ ਨੂੰ ਮਨੁੱਖੀ ਢਾਲ ਬਣਾ ਕੇ ਪੂਰੇ ਕਸ਼ਮੀਰ ਵਿੱਚ ਘੁੰਮਾ ਰਹੇ ਹਨ। ਇਸ ਵਾਕਿਆ ਨੂੰ ਦੁਹਰਾਉਂਦੇ ਹੋਏ ਇਸ ਤਸਵੀਰ ਦੀ ਵਰਤੋਂ ਕਰਕੇ ਟੀ-ਸ਼ਾਰਟ ਨੂੰ ਵੇਚਿਆ ਜਾ ਰਿਹਾ ਹੈ।
ਇਹ ਟੀ-ਸ਼ਰਟ ਸਭ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ ਵਿੱਚ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਮਨੁੱਖੀ ਢਾਲ ਬਣਾਇਆ ਗਿਆ। ਫਰੂਕ ਡਾਰ ਨੇ ਕਾਨੂੰਨੀ ਕਰਵਾਈ ਦੀ ਧਮਕੀ ਦਿੱਤੀ ਸੀ। ਹੁਣ ਇੱਕ ਵਾਰ ਫਿਰ ਇਹ ਟੀ-ਸ਼ਰਟ ਸੁਰਖੀਆਂ 'ਚ ਹੈ। ਟੀ-ਸ਼ਰਟ ਤੇ ਕਸ਼ਮੀਰ ਦੇ ਬਡਗਾਮ 'ਚ ਸੈਨਾ ਵੱਲੋਂ ਜੀਪ ਅੱਗੇ ਟੰਗਿਆ ਫਾਰੂਕ ਵਰਗਾ ਮਾਨਵ ਚਰਿਤਰ ਬਣਾਇਆ ਹੈ ਜੋ ਆਪਣੇ ਆਪ ਵਿੱਚ ਇੱਕ ਬਹਿਸ ਦਾ ਸੁਨੇਹਾ ਦਿੰਦਾ ਹੈ।