ਮੁਬੰਈ: ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਦਾ ਪ੍ਰਧਾਨ ਮੰਤਰੀ ਮੋਦੀ ਖਿਲਾਫ ਟਵੀਟ ਕਰਨਾ ਭਾਰੀ ਪੈ ਰਿਹਾ ਹੈ। ਕੁਨਾਲ ਕਾਮਰਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਮੋਦੀ ਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਅੰਗਮਈ ਗੱਲਾਂ ਲਿਖ ਰਹੇ ਸਨ। ਇਹ ਗੱਲਾਂ ਭਾਤਰੀ ਜਨਤਾ ਪਾਰਟੀ ਦੇ ਸਕੱਤਰ ਜਰਨਲ ਮੋਹਿਤ ਭਾਰਤੀ ਨੂੰ ਪਸੰਦ ਨਹੀਂ ਆਈਆਂ ਤੇ ਉਨ੍ਹਾਂ ਨੇ ਕਾਮਰਾ ਨੂੰ ਸ਼ਰੇਆਮ ਧਮਕੀ ਦੇ ਦਿੱਤੀ।
ਕਾਮਰਾ ਨੇ ਬੁੱਧਵਾਰ ਨੂੰ ਟਵੀਟ ਕੀਤਾ ਸੀ, "ਪਿਆਰੇ ਪ੍ਰਧਾਨ ਮੰਤਰੀ ਮੋਦੀ, ਮੀਡੀਆ ਤੁਹਾਡੇ ਨਾਲ ਹੈ, ਬਾਲੀਵੁੱਡ ਤੁਹਾਡੇ ਨਾਲ ਹੈ, 353 ਸਾਂਸਦ ਤੁਹਾਡੇ ਨਾਲ ਹਨ, ਸਾਰੇ ਕੱਟੜ ਵਿਅਕਤੀ ਤੁਹਾਡੇ ਨਾਲ ਹਨ, ਭ੍ਰਿਸ਼ਟ ਅਪਰਾਧੀ ਤੇ ਬਲਾਤਕਾਰੀ ਤੁਹਾਡੇ ਨਾਲ ਹਨ, ਆਰਐਸਐਸ ਤੁਹਾਡੇ ਨਾਲ ਹੈ, ਐਨਆਰਆਈ ਤੇ ਢੋਕਲਾ ਮਾਫੀਆ ਤੁਹਾਡੇ ਨਾਲ ਹੈ, ਪਰ ਅਸੀਂ ਮਜ਼ਬੂਤੀ ਨਾਲ ਤੁਹਾਡੇ ਖਿਲਾਫ ਖੜ੍ਹੇ ਹਾਂ, ਕਿਉਂਕਿ ਦੇਸ਼ ਤੁਹਾਨੂੰ ਨਹੀਂ ਚਾਹੁੰਦਾ।"
ਇਸ ਦੇ ਨਾਲ ਕਾਮਰਾ ਨੇ ਲਿਖਿਆ ਕੇ "ਫਿਕਸ ਇਟ" (ਠੀਕ ਕਰੋ)। ਬੀਜੇਪੀ ਲੀਡਰ ਮੋਹਿਤ ਭਾਰਤੀ ਨੂੰ ਇਹ ਟਵੀਟ ਪਸੰਦ ਨਹੀਂ ਆਇਆ। ਉਨ੍ਹਾਂ ਕਾਮਰਾ ਨੂੰ ਜਵਾਬ ਵਿੱਚ ਲਿਖਿਆ, "ਮੇਰੀ ਇਹ ਗੱਲ ਲਿਖ ਲੋ ਤੁਹਾਨੂੰ ਵੀ ਜਲਦੀ ਫਿਕਸ (ਠੀਕ) ਕੀਤਾ ਜਾਵੇਗਾ।"
ਇਸ ਦੇ ਜਵਾਬ ਵਿੱਚ ਸਵਰਾ ਭਾਸਕਰ ਨੇ ਮੁੰਬਈ ਪੁਲਿਸ ਨੂੰ ਟੈਗ ਕਰਦੇ ਹੋਏ ਲਿਖਿਆ, “ਸੋ ਇਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸੱਕਤਰ ਮੋਹਿਤ ਭਾਰਤੀ ਹਨ ਜੋ ਸੋਸ਼ਲ ਮੀਡੀਆ ਉੱਤੇ ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਸ਼ਰੇਆਮ ਧਮਕਾ ਰਹੇ ਹਨ? ਮੈਨੂੰ ਅਜਿਹਾ ਲੱਗਦਾ ਹੈ! ਮੈਂਬਰ ਦਾ ਅਹੁਦਾ ਸੰਭਾਲਣ ਦਾ ਇਹ ਕਿੰਨਾ ਸ਼ਾਨਦਾਰ ਤੇ ਜ਼ਿੰਮੇਵਾਰ ਵਤੀਰਾ ਹੈ! ਅਸੀਂ ਨਾਗਰਿਕਾਂ ਨੂੰ ਇੰਨਾ ਸੁਰੱਖਿਅਤ ਮਹਿਸੂਸ ਕਰਾਉਂਦੇ ਹਾਂ! ਹੈਸ਼ ਟੈਗ ਮੁੰਬਈ ਪੁਲਿਸ।"
ਆਪਣੇ ਪਹਿਲੇ ਕੀਤੇ ਟਵੀਟ 'ਤੇ, ਕੁਨਾਲ ਕਾਮਰਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਹੁਣ 'ਮਨੁੱਖਾਂ ਨੂੰ ਡੈਮੋਨੇਟਾਈਜ਼ ਕਰ ਰਹੇ ਹਨ'। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਾਰਤ ਵਿਰੋਧੀ ਹੈ।