Cruise Party Aryan Khan Case: ਮਹਾਰਾਸ਼ਟਰ ਸਰਕਾਰ ਦੇ ਮੰਤਰੀ ਤੇ ਐਨਸੀਪੀ ਦੇ ਸੀਨੀਅਰ ਆਗੂ ਨਵਾਬ ਮਲਿਕ ਨੇ ਮੁੰਬਈ ਵਿੱਚ ਕਰੂਜ਼ ਡ੍ਰੱਗਜ਼ ਪਾਰਟੀ ਦੇ ਸਬੰਧ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਕਾਰਵਾਈ ਉੱਤੇ ਸਵਾਲ ਖੜ੍ਹੇ ਕੀਤੇ ਹਨ। ਨਵਾਬ ਮਲਿਕ ਨੇ ਇਸ ਮਾਮਲੇ ਨੂੰ ਫਰਜ਼ੀ ਦੱਸਿਆ ਹੈ। ਨਵਾਬ ਮਲਿਕ ਨੇ ਦਾਅਵਾ ਕੀਤਾ ਹੈ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਤੇ ਅਰਬਾਜ਼ ਮਰਚੈਂਟ ਨੂੰ ਐਨਸੀਬੀ ਨੇ ਨਹੀਂ ਬਲਕਿ ਭਾਜਪਾ ਨਾਲ ਜੁੜੇ ਮਨੀਸ਼ ਭਾਨੂਸ਼ਾਲੀ ਨੇ ਗ੍ਰਿਫਤਾਰ ਕੀਤਾ ਸੀ।


‘ਭਾਜਪਾ ਨੇਤਾ ਹੀ ਆਰਿਅਨ ਨੂੰ ਐਨਸੀਬੀ ਕੋਲ ਲਿਆਏ’


ਨਵਾਬ ਮਲਿਕ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਐਨਸੀਬੀ ਦੀ ਇਸ ਕਾਰਵਾਈ ਵਿੱਚ ਭਾਜਪਾ ਦਾ ਹੱਥ ਹੈ ਤੇ ਇਹ ਗ੍ਰਿਫਤਾਰੀ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਹੈ। ਨਵਾਬ ਮਲਿਕ ਨੇ ਕਿਹਾ ਹੈ ਕਿ ਕੇਪੀ ਗੋਸਵਾਵੀ ਤੇ ਮਨੀਸ਼ ਭਾਨੂਸ਼ਾਲੀ ਨੇ ਆਰਿਅਨ ਖਾਨ ਨੂੰ ਐਨਸੀਬੀ ਕੋਲ ਲਿਆਂਦਾ ਤੇ ਸੈਲਫੀ ਲੈਣ ਵਾਲੇ ਭਾਜਪਾ ਨੇਤਾ ਹਨ।






ਆਰਿਅਨ ਨਾਲ ਸੈਲਫੀ ਲੈਣ ਵਾਲਾ ਵਿਅਕਤੀ ਐਨਸੀਬੀ ਦਾ ਨਹੀਂ


ਦਰਅਸਲ, ਜਿਸ ਦਿਨ ਤੋਂ ਆਰਿਅਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦੇ ਨਾਲ ਇੱਕ ਵਿਅਕਤੀ ਦੀ ਸੈਲਫੀ ਤਸਵੀਰ ਵਾਇਰਲ ਹੋਈ ਸੀ। ਇਸ ਤੋਂ ਬਾਅਦ ਐਨਸੀਬੀ ਨੇ ਕਿਹਾ ਕਿ ਸੈਲਫੀ ਲੈਣ ਵਾਲਾ ਵਿਅਕਤੀ ਉਨ੍ਹਾਂ ਦੇ ਵਿਭਾਗ ਦਾ ਆਦਮੀ ਨਹੀਂ। ਬਾਅਦ ਵਿੱਚ ਉਸ ਵਿਅਕਤੀ ਦਾ ਸਬੰਧ ਭਾਜਪਾ ਨਾਲ ਪਾਇਆ ਗਿਆ, ਫਿਰ ਐਨਸੀਬੀ ਦੀ ਸਾਰੀ ਕਾਰਵਾਈ ਉੱਤੇ ਸੁਆਲ ਖੜ੍ਹਾ ਹੋ ਗਿਆ।


ਭਾਜਪਾ ਆਗੂ ਮਨੀਸ਼ ਭਾਨੂਸ਼ਾਲੀ ਨੇ ਡ੍ਰੱਗਜ਼ ਪਾਰਟੀ ਬਾਰੇ ਦਿੱਤੀ ਜਾਣਕਾਰੀ


ਇਸ ਮੁੱਦੇ 'ਤੇ ਭਾਜਪਾ ਨੇਤਾ ਮਨੀਸ਼ ਭਾਨੂਸ਼ਾਲੀ ਦਾ ਵੀ ਜਵਾਬ ਆਇਆ ਹੈ। ਉਨ੍ਹਾਂ ਕਿਹਾ ਹੈ,“ਮੈਂ ਭਾਜਪਾ ਵਰਕਰ ਹਾਂ। ਕਰੂਜ਼ 'ਤੇ ਹੋਣ ਵਾਲੀ ਇਸ ਪਾਰਟੀ ਬਾਰੇ ਮੈਨੂੰ ਪਤਾ ਲੱਗ ਗਿਆ ਸੀ, ਜਿਸ ਬਾਰੇ ਮੈਂ ਐਨਸੀਬੀ ਨੂੰ ਸੂਚਿਤ ਕੀਤਾ ਸੀ ਤੇ ਗਵਾਹ ਵਜੋਂ ਮੈਨੂੰ ਵੀ ਐਨਸੀਬੀ ਦਫਤਰ ਬੁਲਾਇਆ ਗਿਆ ਸੀ। ਬਾਕੀ ਦੇ ਮਾਮਲੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਮਲਿਕ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰਾਂਗਾ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮੇਰੇ ਨਾਂ ਦਾ ਖੁਲਾਸਾ ਕੀਤਾ ਹੈ। ਮੈਨੂੰ ਸੁਰੱਖਿਆ ਦਿੱਤੀ ਜਾਵੇ। ”


ਮਨੀਸ਼ ਭਾਨੂਸ਼ਾਲੀ ਤੇ ਕੇਪੀ ਗੋਸਾਵੀ ਸੁਤੰਤਰ ਗਵਾਹ - ਐਨਸੀਬੀ


ਨਵਾਬ ਮਲਿਕ ਦੇ ਦੋਸ਼ਾਂ 'ਤੇ, ਐਨਸੀਬੀ ਦੇ ਡਿਪਟੀ ਡੀਜੀ ਗਿਆਨੇਸ਼ਵਰ ਸਿੰਘ ਨੇ ਮੁੰਬਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਐਨਸੀਬੀ ਦੇ ਖਿਲਾਫ ਦੋਸ਼ਾਂ ਨੂੰ ਗਲਤ ਦੱਸਿਆ। ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਮਨੀਸ਼ ਭਾਨੂਸ਼ਾਲੀ ਤੇ ਕੇਪੀ ਗੋਸਾਵੀ ਸੁਤੰਤਰ ਗਵਾਹ ਹਨ। ਉਨ੍ਹਾਂ ਕਿਹਾ ਕਿ ਏਜੰਸੀ ਵਿਰੁੱਧ ਗਲਤ ਦੋਸ਼ ਲਾਏ ਜਾ ਰਹੇ ਹਨ। ਅਧਿਕਾਰੀਆਂ ਨੂੰ ਕਰੂਜ਼ ਤੋਂ ਕਈ ਤਰ੍ਹਾਂ ਦੀਆਂ ਡ੍ਰੱਗਜ਼ ਮਿਲੀਆਂ ਤੇ ਨਕਦੀ ਵੀ ਬਰਾਮਦ ਕੀਤੀ ਗਈ।


ਭਾਜਪਾ ਨੇ ਨਵਾਬ ਮਲਿਕ 'ਤੇ ਕੀਤਾ ਮੋੜਵਾਂ ਵਾਰ


ਉੱਧਰ ਭਾਜਪਾ ਵਿਧਾਇਕ ਰਾਮ ਕਦਮ ਨੇ ਵੀ ਨਵਾਬ ਮਲਿਕ ਦੇ ਦੋਸ਼ਾਂ ਉੱਤੇ ਮੋੜਵਾਂ ਵਾਰ ਕੀਤਾ ਹੈ। ਰਾਮ ਕਦਮ ਨੇ ਕਿਹਾ,“ਐਨਸੀਬੀ ਅਧਿਕਾਰੀਆਂ ਨੇ ਬੜੀ ਹਿੰਮਤ ਨਾਲ ਕੰਮ ਕੀਤਾ। ਇੱਕ ਪਾਸੇ ਸਾਰਾ ਦੇਸ਼ ਅਫਸਰਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ। ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਉਨ੍ਹਾਂ ਅਧਿਕਾਰੀਆਂ ਦਾ ਅਪਮਾਨ ਕਰ ਰਹੇ ਹਨ। ਡ੍ਰੱਗ ਮਾਫੀਆ ਨਾਲ ਮਹਾਰਾਸ਼ਟਰ ਸਰਕਾਰ ਦਾ ਕੀ ਸੰਬੰਧ ਹੈ?