Lok Sabha Elections Result News: ਲੋਕ ਸਭਾ ਚੋਣਾਂ 2024 'ਚ 400 ਦਾ ਅੰਕੜਾ ਪਾਰ ਕਰਨ ਦੇ ਨਾਅਰੇ ਨਾਲ ਮੈਦਾਨ ਵਿੱਚ ਕੁੱਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਨਤੀਜੇ ਉਮੀਦ ਮੁਤਾਬਕ ਨਹੀਂ ਰਹੇ। 2019 ਦੀਆਂ ਲੋਕ ਸਭਾ ਚੋਣਾਂ 'ਚ 303 ਸੀਟਾਂ ਜਿੱਤਣ ਵਾਲੀ ਭਾਜਪਾ ਇਸ ਵਾਰ 240 'ਤੇ ਸਿਮਟ ਕੇ ਰਹਿ ਗਈ। ਪਾਰਟੀ ਨੂੰ ਕਈ ਰਾਜਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।


ਭਾਜਪਾ ਨੂੰ ਸਭ ਤੋਂ ਵੱਧ ਨੁਕਸਾਨ ਉਨ੍ਹਾਂ ਰਾਜਾਂ ਵਿੱਚ ਹੋਇਆ ਹੈ ਜਿੱਥੋਂ ਉਨ੍ਹਾਂ ਨੂੰ ਕਦੇ ਭਾਰੀ ਬਹੁਮਤ ਮਿਲਦਾ ਸੀ। ਅਜਿਹੇ 'ਚ ਪਾਰਟੀ ਸੋਚ ਰਹੀ ਹੈ ਕਿ ਗਲਤੀ ਕਿੱਥੇ ਹੋਈ। ਇਸ ਸਮੇਂ ਅਸੀਂ ਤੁਹਾਨੂੰ ਤਿੰਨ ਅਜਿਹੇ ਰਾਜਾਂ ਬਾਰੇ ਦੱਸ ਰਹੇ ਹਾਂ ਜਿੱਥੇ ਭਾਜਪਾ ਨੂੰ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਇਹ ਕਹਿ ਲਓ ਕਿ ਉਸ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।


1. ਉੱਤਰ ਪ੍ਰਦੇਸ਼ 'ਚ ਸਭ ਤੋਂ ਵੱਡਾ ਝਟਕਾ
ਭਾਜਪਾ ਨੂੰ ਸਭ ਤੋਂ ਵੱਧ ਨੁਕਸਾਨ ਉੱਤਰ ਪ੍ਰਦੇਸ਼ ਵਿੱਚ ਹੀ ਹੋਇਆ ਹੈ। ਇੱਥੇ ਪਾਰਟੀ ਨੇ 33 ਸੀਟਾਂ ਜਿੱਤੀਆਂ ਹਨ, ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਨੇ 64 ਸੀਟਾਂ ਜਿੱਤੀਆਂ ਸਨ। ਇਸ ਵਾਰ ਯੂਪੀ ਵਿੱਚ ਸਮਾਜਵਾਦੀ ਪਾਰਟੀ ਨੂੰ ਸਭ ਤੋਂ ਵੱਧ 37 ਸੀਟਾਂ ਮਿਲੀਆਂ ਹਨ।


ਇਹ ਵੀ ਪੜ੍ਹੋ: Lok Sabha Election Result 2024: 'ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਨਹੀਂ ਬਣ ਰਹੇ...', ਸੰਜੇ ਰਾਉਤ ਦਾ ਵੱਡਾ ਦਾਅਵਾ


2. ਰਾਜਸਥਾਨ ਨੇ ਵੀ ਉਮੀਦਾਂ 'ਤੇ ਫੇਰਿਆ ਪਾਣੀ
ਭਾਜਪਾ ਨੂੰ ਰਾਜਸਥਾਨ ਵਿੱਚ ਦੂਜਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। 2014 'ਚ ਰਾਜਸਥਾਨ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ਜਿੱਤਣ ਵਾਲੀ ਭਾਜਪਾ ਨੇ 2019 'ਚ 24 ਸੀਟਾਂ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ ਸੀ ਪਰ ਇਸ ਵਾਰ ਇਸ ਦਾ ਅੰਤ ਹੋ ਗਿਆ ਹੈ। ਭਾਜਪਾ ਨੇ ਇੱਥੇ 14 ਸੀਟਾਂ ਜਿੱਤੀਆਂ ਹਨ ਤੇ 10 ਸੀਟਾਂ ਦਾ ਨੁਕਸਾਨ ਹੋਇਆ ਹੈ। ਕਾਂਗਰਸ ਨੂੰ 8 ਸੀਟਾਂ ਮਿਲੀਆਂ ਹਨ।


3. ਪੱਛਮੀ ਬੰਗਾਲ ਵਿੱਚ ਵੀ ਨੁਕਸਾਨ
ਪੱਛਮੀ ਬੰਗਾਲ 'ਚ ਭਾਜਪਾ ਨੂੰ ਤੀਜਾ ਝਟਕਾ ਲੱਗਾ ਹੈ। ਸਾਰੇ ਐਗਜ਼ਿਟ ਪੋਲ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਇੱਥੇ ਸਭ ਤੋਂ ਵੱਧ ਸੀਟਾਂ ਹਾਸਲ ਕਰੇਗੀ, ਪਰ ਇਸ ਦੇ ਉਲਟ ਇੱਥੇ ਭਾਜਪਾ ਦੀਆਂ ਸੀਟਾਂ ਪਹਿਲਾਂ ਨਾਲੋਂ ਵੀ ਘੱਟ ਗਈਆਂ। ਇਸ ਵਾਰ ਭਾਜਪਾ ਨੂੰ ਪੱਛਮੀ ਬੰਗਾਲ ਤੋਂ 12 ਸੀਟਾਂ ਮਿਲੀਆਂ ਹਨ, ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਇੱਥੇ 19 ਸੀਟਾਂ ਜਿੱਤੀਆਂ ਸਨ। ਇੱਥੇ ਤ੍ਰਿਣਮੂਲ ਕਾਂਗਰਸ ਨੇ 29 ਸੀਟਾਂ ਜਿੱਤੀਆਂ ਹਨ।


ਇਹ ਵੀ ਪੜ੍ਹੋ: INDIA Alliance: ਬੀਜੇਪੀ ਦਾ ਰਾਹ ਰੋਕਣ ਲਈ ਐਕਸ਼ਨ ਮੋਡ 'ਚ 'ਇੰਡੀਆ', ਅਖਿਲੇਸ਼ ਯਾਦਵ ਨੂੰ ਸੌਂਪੀ ਕਮਾਨ