ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ (Jantar Mantar) 'ਤੇ ਮੁਸਲਿਮ ਵਿਰੋਧੀ ਨਾਅਰੇਬਾਜ਼ੀ ਤੇ ਭੜਕਾਊ ਟਿੱਪਣੀਆਂ ਦੇ ਮਾਮਲੇ 'ਚ ਦਿੱਲੀ ਪੁਲਿਸ (Delhi Police) ਐਕਸਨ 'ਚ ਹੈ। ਇਸ ਮਾਮਲੇ ਵਿੱਚ ਭਾਜਪਾ ਨੇਤਾ ਅਸ਼ਵਨੀ ਉਪਾਧਿਆਏ (BJP Leader Ashwini Upadhyay) ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਵਿਨੋਦ ਸ਼ਰਮਾ, ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ, ਪ੍ਰੀਤ ਸਿੰਘ ਸ਼ਾਮਲ ਹਨ।


ਪ੍ਰੀਤ ਸਿੰਘ ਸੇਵ ਇੰਡੀਆ ਫਾਊਂਡੇਸ਼ਨ ਦੇ ਡਾਇਰੈਕਟਰ ਹਨ। ਇਸ ਬੈਨਰ ਹੇਠ ਜੰਤਰ-ਮੰਤਰ 'ਤੇ ਭਾਰਤ ਛੱਡੋ ਅੰਦੋਲਨ ਨਾਂ ਦਾ ਪ੍ਰੋਗਰਾਮ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜੰਤਰ-ਮੰਤਰ 'ਤੇ ਅਸ਼ਵਿਨੀ ਉਪਾਧਿਆਏ ਦੇ ਪ੍ਰੋਗਰਾਮ ਦੌਰਾਨ ਕੁਝ ਲੋਕਾਂ ਨੇ ਅਸ਼ਲੀਲ, ਇਤਰਾਜ਼ਯੋਗ ਤੇ ਭੜਕਾਊ ਟਿੱਪਣੀਆਂ ਕੀਤੀਆਂ ਸਨ।


ਇਸ ਵੇਲੇ ਚਾਰ ਲੋਕ ਜੰਤਰ-ਮੰਤਰ 'ਤੇ ਨਫ਼ਰਤ ਭਰੇ ਭਾਸ਼ਣ ਵਿੱਚ ਦਿੱਲੀ ਪੁਲਿਸ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿੱਚ ਉੱਤਮ ਮਲਿਕ, ਵਿਨੀਤ ਕ੍ਰਾਂਤੀ, ਪਿੰਕੀ ਭਈਆ ਤੇ ਅਸ਼ਵਿਨੀ ਉਪਾਧਿਆਏ ਸ਼ਾਮਲ ਹਨ, ਜੋ ਪ੍ਰਦਰਸ਼ਨ ਦੇ ਪ੍ਰਬੰਧਕ ਸਨ। ਇਨ੍ਹਾਂ ਸਾਰਿਆਂ ਦੀ ਭਾਲ ਕੀਤੀ ਜਾ ਰਹੀ ਹੈ।


ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਖੇਤਰ ਵਿੱਚ ਇੱਕ 'ਮਾਰਚ' ਵਿੱਚ ਕਥਿਤ ਤੌਰ 'ਤੇ ਫਿਰਕੂ ਨਾਅਰੇ ਲਗਾਏ ਗਏ ਸਨ। ਇਸ 'ਮਾਰਚ' ਦਾ ਕਥਿਤ ਤੌਰ 'ਤੇ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਮਾਰਚ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕੀਤਾ ਗਿਆ ਸੀ।


ਕਿਹਾ ਜਾਂਦਾ ਹੈ ਕਿ ਇਸ ਮਾਰਚ ਸੁਪਰੀਮ ਕੋਰਟ ਦੇ ਵਕੀਲ ਅਸ਼ਵਨੀ ਉਪਾਧਿਆਏ ਨੇ ਕੀਤਾ ਸੀ। ਉਂਝ, ਉਪਾਧਿਆਏ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ। ਸਿਰਫ ਪੰਜ ਜਾਂ ਛੇ ਲੋਕ ਨਾਅਰੇ ਲਗਾ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਨਾਅਰੇ ਨਹੀਂ ਲਾਉਣੇ ਚਾਹੀਦੇ ਸਨ।


ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਵੀਡੀਓਜ਼ 'ਚ ਮੁਸਲਮਾਨਾਂ ਨੂੰ 'ਰਾਮ-ਰਾਮ' ਕਹਿਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦਿੱਲੀ ਦੇ ਪ੍ਰਮੁੱਖ ਖੇਤਰ ਜੰਤਰ-ਮੰਤਰ 'ਤੇ ਇਸ ਪ੍ਰਦਰਸ਼ਨ 'ਚ ਕੁਝ ਮੈਂਬਰ ਨਾਅਰੇ ਲਗਾ ਰਹੇ ਸਨ, 'ਹਿੰਦੁਸਤਾਨ ਮੈਂ ਰਹਿਣਾ ਹੋਗਾ, ਜੈ ਸ਼੍ਰੀ ਰਾਮ ਕਹਿਣਾ ਹੋਗਾ'। ਇਹ ਸਥਾਨ ਦੇਸ਼ ਦੀ ਸੰਸਦ ਤੇ ਪ੍ਰਮੁੱਖ ਸਰਕਾਰੀ ਦਫਤਰਾਂ ਤੋਂ ਸਿਰਫ ਕੁਝ ਕਿਲੋਮੀਟਰ ਦੂਰ ਹੈ।


ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ। ਨਫ਼ਰਤ ਭਰੇ ਭਾਸ਼ਣਾਂ ਲਈ 'ਬਦਨਾਮ' ਪੁਜਾਰੀ ਨਰਸਿਹਮਾਨੰਦ ਸਰਸਵਤੀ ਦੀ ਮੌਜੂਦਗੀ ਵਿਚ ਨਾਅਰੇ ਲਗਾਏ ਗਏ। ਇਹ ਪ੍ਰਦਰਸ਼ਨ ਪ੍ਰਾਚੀਨ ਸਮੇਂ ਤੋਂ ਕਾਨੂੰਨਾਂ ਨੂੰ ਹਟਾ ਕੇ ਇਕਸਾਰ ਕਾਨੂੰਨ ਦੀ ਮੰਗ ਕਰਨ ਲਈ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Cricket in Olympics: ਓਲੰਪਿਕ 'ਚ ਸ਼ਾਮਲ ਹੋਏਗੀ ਕ੍ਰਿਕਟ, ICC ਨੇ ਕੀਤੀ ਬੋਲੀ ਦੀ ਪੁਸ਼ਟੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904