ਦੰਤੇਵਾੜਾ: ਛੱਤੀਸਗੜ੍ਹ ਦੇ ਜ਼ਿਲ੍ਹਾ ਦੰਤੇਵਾੜਾ ਵਿੱਚ ਬੀਜੇਪੀ ਵਿਧਾਇਕ ਭੀਮਾ ਮੰਡਾਵੀ ਦੇ ਕਾਫਲੇ 'ਤੇ ਨਕਸਲੀਆਂ ਨੇ ਹਮਲਾ ਕਰ ਦਿੱਤਾ। ਆਈਈਡੀ ਜ਼ਰੀਏ ਕੀਤੇ ਗਏ ਇਸ ਹਮਲੇ ਵਿੱਚ ਵਿਧਾਇਕ ਭੀਮਾ ਮੰਡਾਵੀ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ-ਨਾਲ ਪੰਜ ਸੀਆਰਪੀਐਫ ਜਵਾਨ ਵੀ ਸ਼ਹੀਦ ਹੋ ਗਏ। ਦੱਸ ਦੇਈਏ ਦੰਤੇਵਾੜਾ ਵਿੱਚ 11 ਅਪਰੈਲ ਨੂੰ ਪਹਿਲੇ ਗੇੜ ਵਿੱਚ ਹੀ ਵੋਟਾਂ ਪੈਣੀਆਂ ਸੀ।
ਦੰਤੇਵਾੜਾ ਦੇ ਸਾਰੇ ਸੀਨੀਅਰ ਲੀਡਰ ਘਟਨਾ ਸਥਾਨ ਲਈ ਰਵਾਨਾ ਹੋ ਗਏ ਹਨ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹਾਲੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਇਸ ਇਲਾਕੇ ਵਿੱਚ ਜਦੋਂ ਵੀ ਕੋਈ ਵਿਧਾਇਕ ਜਾਂ ਸਿਆਸੀ ਹਸਤੀ ਗੁਜ਼ਰਦੀ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਜਾਂਦੇ ਹਨ।
ਵਿਧਾਇਕ ਦੀ ਸੁਰੱਖਿਆ ਵਿੱਚ ਲੱਗੀ ਐਸਕਾਰਟ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੰਜੇ ਜਵਾਨ ਇਸੇ ਗੱਡੀ ਵਿੱਚ ਬੈਠੇ ਸੀ। ਸੀਆਰਪੀਐਫ ਦੇ ਵਾਧੂ ਬਲ ਨੂੰ ਵੀ ਘਟਨਾ ਸਥਾਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਹਮਲੇ ਸਬੰਧੀ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਹੰਗਾਮੀ ਬੈਠਕ ਬੁਲਾਈ ਹੈ।
ਬੀਜੇਪੀ ਵਿਧਾਇਕ ਦੀ ਸੁਰੱਖਿਆ ਕਰ ਰਹੇ CRPF ਜਵਾਨਾਂ 'ਤੇ ਹਮਲਾ, ਵਿਧਾਇਕ ਦੀ ਮੌਤ, ਪੰਜ ਜਵਾਨ ਸ਼ਹੀਦ
ਏਬੀਪੀ ਸਾਂਝਾ
Updated at:
09 Apr 2019 07:26 PM (IST)
ਆਈਈਡੀ ਜ਼ਰੀਏ ਕੀਤੇ ਗਏ ਇਸ ਹਮਲੇ ਵਿੱਚ ਵਿਧਾਇਕ ਭੀਮਾ ਮੰਡਾਵੀ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ-ਨਾਲ ਪੰਜ ਸੀਆਰਪੀਐਫ ਜਵਾਨ ਵੀ ਸ਼ਹੀਦ ਹੋ ਗਏ। ਦੱਸ ਦੇਈਏ ਦੰਤੇਵਾੜਾ ਵਿੱਚ 11 ਅਪਰੈਲ ਨੂੰ ਪਹਿਲੇ ਗੇੜ ਵਿੱਚ ਹੀ ਵੋਟਾਂ ਪੈਣੀਆਂ ਸੀ
- - - - - - - - - Advertisement - - - - - - - - -