ਓੜੀਸਾ ਵਿਧਾਨ ਸਭਾ 'ਚ ਸ਼ਨੀਵਾਰ ਬਜਟ ਸੈਸ਼ਨ ਦੌਰਾਨ ਹੋਈ ਇਕ ਘਟਨਾ 'ਚ ਵਿਰੋਧੀ ਦਲ ਬੀਜੇਪੀ ਦੇ ਕੁਝ ਮੈਂਬਰਾਂ ਨੇ ਸਪੀਕਰ ਦੇ ਆਸਨ ਵੱਲ ਚੱਪਲ, ਮਾਇਕ੍ਰੋਫੋਨ ਤੇ ਕਾਗਜ਼ ਸੁੱਟਣ ਦੀ ਗਰਿਮਾ ਨੂੰ ਭੰਗ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਵਿਧਾਨਸਭਾ ਸਪੀਕਰ ਸੂਰਜਯਾ ਨਾਰਾਇਣ ਪਾਤਰੋ ਨੇ ਬੀਜੇਪੀ ਦੇ ਤਿੰਨ ਵਿਧਾਇਕਾਂ ਜਯਨਾਰਾਇਣ ਮਿਸ਼ਰਾ, ਵਿਸ਼ਣੂ ਪ੍ਰਸਾਦ ਸੇਠੀ ਤੇ ਮੋਹਨ ਮਾਝੀ ਨੂੰ ਸਸਪੈਂਡ ਕਰ ਦਿੱਤਾ ਤੇ ਉਨ੍ਹਾਂ ਨੂੰ ਸਦਨ ਤੋਂ ਤਤਕਾਲ ਬਾਹਰ ਕੱਢਣ ਦੇ ਹੁਕਮ ਦਿੱਤੇ।


ਓੜੀਸਾ ਵਿਧਾਨ ਸਭਾ 'ਚ ਬੀਜਦ ਸਰਕਾਰ ਦੀ ਮੁੱਖ ਸਚੇਤਕ ਪ੍ਰਮਿਲਾ ਮਲਿਕ ਨੇ ਇਲਜ਼ਾਮ ਲਾਇਆ ਕਿ ਵਿਧਾਨ ਸਭਾ 'ਚ ਵਿਰੋਧੀ ਬੀਜੇਪੀ ਦੇ ਉਪ ਲੀਡਰ ਵਿਸ਼ਣੂ ਸੇਠੀ, ਵਿਧਾਇਕ ਜੈ ਨਾਰਾਇਣ ਮਿਸ਼ਰਾ ਤੇ ਉਨ੍ਹਾਂ ਦੇ ਮੁੱਖ ਸਚੇਤਕ ਮੋਹਨ ਮਾਝੀ ਨੇ ਮੁਖੀ ਤੇ ਚੱਪਲਾਂ, ਮਾਇਕ੍ਰੋਫੋਨ ਤੇ ਕਾਗਜ਼ ਦੇ ਗੋਲੇ ਸੁੱਟੇ ਜੋ ਵਿਰੋਧੀ ਦਲਾਂ ਦੇ ਮੈਂਬਰਾਂ ਦੀ ਬੈਂਚ ਤੇ ਮੁਖੀ ਦੇ ਆਸਣ 'ਤੇ ਡਿੱਗੇ।


ਬਿਨਾਂ ਚਰਚਾ ਬਿੱਲ ਪਾਸ ਕਰਨ ਦਾ ਇਲਜ਼ਾਮ


ਸਦਨ ਵੱਲੋਂ ਓੜੀਸਾ ਸੋਧ ਬਿੱਲ ਨੂੰ ਬਿਨਾਂ ਚਰਚਾ ਦੇ ਮਿੰਟਾਂ 'ਚ ਪਾਸ ਕੀਤੇ ਜਾਣ ਤੋਂ ਨਰਾਜ਼ ਬੀਜੇਪੀ ਮੈਂਬਰਾਂ ਨੇ ਮੁਖੀ ਐਸਐਨ ਪਾਤਰੋ ਦੇ ਪ੍ਰਤੀ ਆਕ੍ਰੋਸ਼ ਵਿਅਕਤ ਕੀਤਾ। ਕਾਂਗਰਸ ਮੈਂਬਰਾਂ ਨੇ ਵੀ ਖਣਨ ਗਤੀਵਿਧੀਆਂ 'ਚ ਕਥਿਤ ਤੌਰ 'ਤੇ ਹੋਏ ਭ੍ਰਿਸ਼ਟਾਚਾਰ 'ਤੇ ਚਰਚਾ ਦਾ ਨੋਟਿਸ ਦਿੱਤਾ ਸੀ। ਜਿਸ ਨੂੰ ਮੁਖੀ ਵੱਲੋਂ ਖਾਰਜ ਕੀਤੇ ਜਾਣ 'ਤੇ ਕਾਂਗਰਸ ਮੈਂਬਰ ਖਫਾ ਸਨ।


ਖਾਣੇ ਦੀ ਬਰੇਕ ਤੋਂ ਪਹਿਲਾਂ ਦੇ ਸੈਸ਼ਨ 'ਚ ਬਿੱਲ ਪਾਸ ਹੋਣ ਤੋਂ ਤੁਰੰਤ ਬਾਅਦ ਬੀਜੇਪੀ ਦੇ ਲੀਡਰ ਖੜੇ ਹੋ ਗਏ ਤੇ ਸ਼ੋਰ-ਸ਼ਰਾਬਾ ਕਰਨ ਲੱਗੇ ਤੇ ਮੁਖੀ ਤੇ ਚੱਪਲਾਂ, ਮਾਇਕ੍ਰੋਫੋਨ ਤੇ ਕਾਗਜ਼ ਦੇ ਗੋਲੇ ਸੁੱਟਣ ਲੱਗੇ।


ਇਸ ਘਟਨਾ ਤੋਂ ਬਾਅਦ ਸਦਨ 'ਚ ਅਰਾਜਕਤਾ ਦਾ ਮਾਹੌਲ ਪੈਦਾ ਹੋ ਗਿਆ ਤੇ ਵਿਧਾਨਸਭਾ ਨੂੰ ਭੋਜਨ ਬਰੇਕ ਤਕ ਲਈ ਰੱਦ ਕਰਨਾ ਪਿਆ। ਸਦਨ ਦੀ ਕਾਰਵਾਈ ਦੋਬਾਰਾ ਸ਼ੁਰੂ ਹੋਣ ਤੋਂ ਬਾਅਦ ਮੁਖੀ ਪਾਤਰੋ ਨੇ ਸਦਨ 'ਚ ਬੀਜੇਪੀ ਦੇ ਉਪਲੀਡਰ ਬਿਸ਼ਣੂ ਸੇਠੀ, ਮੁੱਖ ਸਚੇਤਕ ਮੋਹਨ ਮਾਝੀ ਤੇ ਵਿਧਾਇਕ ਜੈ ਨਾਰਾਇਣ ਮਿਸ਼ਰਾ ਨੂੰ ਪੂਰੇ ਸੈਸ਼ਨ ਲਈ ਰੱਦ ਕਰ ਦਿੱਤਾ ਤੇ ਤੁਰੰਤ ਸਦਨ ਤੋਂ ਬਾਹਰ ਕੱਢਣ ਦੇ ਹੁਕਮ ਦਿੱਤੇ।