ਉਨਾਵ: ਆਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ 'ਚ ਰਹਿਣ ਵਾਲੇ ਬੀਜੇਪੀ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਸਾਕਸ਼ੀ ਮਹਾਰਾਜ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਹੈ।


ਸਾਕਸ਼ੀ ਮਹਾਰਾਜ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਕਾਂਗਰਸ ਨੇ ਹੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਕਰਵਾਈ ਸੀ। ਉਨਾਵ 'ਚ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਯੰਤੀ ਦੌਰਾਨ ਭਾਸ਼ਣ ਦਿੰਦਿਆਂ ਸਮੇਂ ਉਨ੍ਹਾਂ ਇਹ ਵਿਵਾਦਤ ਗੱਲਾਂ ਕਹੀਂਆਂ।


ਸਾਕਸ਼ੀ ਮਹਾਰਾਜ ਨੇ ਕਿਹਾ, 'ਸੁਭਾਸ਼ ਚੰਦਰ ਬੋਸ ਨੂੰ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਦਿੱਤੀ ਗਈ ਮੇਰਾ ਇਲਜ਼ਾਮ ਹੈ ਕਿ ਕਾਂਗਰਸ ਨੇ ਹੀ ਸੁਭਾਸ਼ ਚੰਦਰ ਬੋਸ ਦੀ ਹੱਤਿਆ ਕਰਵਾਈ। ਬੋਸ ਦੀ ਲੋਕਪ੍ਰਿਯਤਾ ਦੇ ਅੱਗੇ ਪੰਡਿਤ ਨਹਿਰੂ ਤਾਂ ਕਿਤੇ ਠਹਿਰਦੇ ਹੀ ਨਹੀਂ। ਮਹਾਤਮਾ ਗਾਂਧੀ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਦੇ ਅੱਗੇ ਨਹੀਂ ਠਹਿਰਦੇ ਸਨ।'


ਲਹੂ ਦੇ ਭਾਅ ਨਾਲ ਖਰੀਦੀ ਅਸੀਂ ਆਜ਼ਾਦੀ


ਸਾਕਸ਼ੀ ਮਹਾਰਾਜ ਨੇ ਅੱਗੇ ਕਿਹਾ, 'ਸੁਭਾਸ਼ ਚੰਦਰ ਬੋਸ ਉਹ ਸ਼ਖਸੀਅਤ ਸੀ ਜਿੰਨ੍ਹਾਂ ਨੇ ਨਾਅਰਾ ਦਿੱਤਾ ਕਿ ਤੁਸੀਂ ਮੈਨੂੰ ਖੂਨ ਦਿਉ ਮੈਂ ਤਹਾਨੂੰ ਆਜ਼ਾਦੀ ਦੇਵਾਂਗਾ। ਅੰਗਰੇਜ਼ ਐਨੇ ਸਿੱਧੇ ਨਹੀਂ ਸਨ ਕਿ ਮੰਗਣ ਨਾਲ ਆਜ਼ਾਦੀ ਦੇ ਦਿੰਦੇ। ਇਸ ਆਜ਼ਾਦੀ ਲਈ ਕਈ ਲੋਕ ਸ਼ਹੀਦ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਲਹੂ ਦੇ ਭਾਅ ਨਾਲ ਅਸੀਂ ਆਜ਼ਾਦੀ ਖਰੀਦੀ ਸੀ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ