ਨਵੀਂ ਦਿੱਲੀ: ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀ ਚੋਣ ਤਾਂ ਖ਼ਤਮ ਹੋ ਚੁੱਕੀਆਂ ਹਨ, ਪਰ ਪਾਰਟੀ ਦੇ ਨੇਤਾਵਾਂ ਤੇ ਪਾਰਟੀਆਂ ਦਰਮਿਆਨ ਝਗੜਾ ਖਤਮ ਨਹੀਂ ਹੋ ਰਿਹਾ। ਨਤੀਜਿਆਂ ਦੇ ਬਾਅਦ, ਭਾਜਪਾ ਲਗਾਤਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਹਮਲਾ ਕਰ ਰਹੀ ਹੈ। ਭਾਜਪਾ ਨੇ ਰਾਹੁਲ ਗਾਂਧੀ 'ਤੇ ਇਲਜ਼ਾਮ ਲਾਇਆ ਸੀ ਕਿ ਰਾਹੁਲ ਗਾਂਧੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿੱਚ ਹਾਰਨ ਤੋਂ ਬਾਅਦ ਰਾਹੁਲ ਫਿਲਮ ਦੇਖਣ ਵਿੱਚ ਰੁੱਝੇ ਸਨ।


ਭਾਜਪਾ ਦੇ ਇਨ੍ਹਾਂ ਇਲਜ਼ਾਮਾਂ 'ਤੇ ਹੁਣ ਵਿਰੋਧੀ ਧਿਰ ਦੇ ਨੇਤਾ ਵੀ ਆਪਣਾ ਨਿਸ਼ਾਨਾ ਲਾ ਰਹੇ ਹਨ। ਸਮਾਜਵਾਦੀ ਪਾਰਟੀ ਦੇ ਨੇਤਾ ਨਰੇਸ਼ ਅਗਰਵਾਲ ਨੇ ਕਿਹਾ, 'ਏਨੀ ਤੰਗ ਸੋਚ ਕਿਉਂ? ਇਹ ਕਿਸੇ ਦੇ ਨਿੱਜੀ ਜੀਵਨ ਵਿੱਚ ਦਖਲਅੰਦਾਜ਼ੀ ਕਰਨ ਦੀ ਤਰ੍ਹਾਂ ਹੈ। ਜੇ ਉਹ ਉਸ ਦਿਨ ਹਨੀਮੂਨ ਮਨਾ ਰਿਹਾ ਹੁੰਦਾ ਤਾਂ ਵੀ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ? ਤਾਂ ਫਿਰ ਉਸ ਨੂੰ ਵੀ ਪੁੱਛਦੇ ਕਿ ਕਿਉਂ ਮਨਾਂ ਰਿਹਾ?

ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਭਾਜਪਾ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਮੋਦੀ ਦੇ ਸਾਲ 2013 ਦੇ ਟਵਿੱਟਰ ਦਾ ਹਵਾਲਾ ਦਿੰਦੇ ਹੋਏ ਉਮਰ ਅਬਦੁੱਲਾ ਨੇ ਕਿਹਾ, "ਬਹੁਤ ਚੰਗਾ। ਹਰ ਕਿਸੇ ਨੂੰ ਅਜਿਹੀਆਂ ਚੀਜ਼ਾਂ ਲਈ ਸਮਾਂ ਕੱਢਣਾ ਚਾਹੀਦਾ ਹੈ। ਕੋਈ ਮੂਰਖ ਹੀ ਤੁਹਾਡੀ ਕਦੀ-ਕਦੀ ਫਿਲਮ ਦੇਖਣ ਦਾ ਵਿਰੋਧ ਕਰੇਗਾ।"

ਕੀ ਹੈ ਮਾਮਲਾ ?

ਰਿਪੋਰਟਾਂ ਅਨੁਸਾਰ ਗੁਜਰਾਤ ਤੇ ਹਿਮਾਚਲ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਨੇ ਆਪਣੇ ਕਰੀਬੀ ਦੋਸਤਾਂ ਨਾਲ ਹਾਲੀਵੁੱਡ ਫਿਲਮ 'ਸਟਾਰ ਵਾਰਜ਼' ਦੇਖਣ ਚਲੇ ਗਏ ਪਰ ਬਾਅਦ ਵਿੱਚ ਜਦੋਂ ਉਨ੍ਹਾਂ ਨੇ ਸੋਚਿਆ ਕਿ ਇਹ ਇੱਕ ਵੱਡਾ ਮੁੱਦਾ ਹੋ ਸਕਦਾ ਹੈ, ਉਸ ਨੇ ਫਿਲਮ ਨੂੰ ਅੱਧ ਵਿੱਚ ਛੱਡ ਦਿੱਤਾ। ਇਸ ਤੋਂ ਬਾਅਦ ਬੀਜੇਪੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ ਕਿ ਗੁਜਰਾਤ ਨੂੰ ਤਾਂ ਭੁੱਲ ਜਾਏ ਕਾਂਗਰਸ ਹਿਮਾਚਲ ਹਾਰ ਗਈ ਤੇ ਰਾਹੁਲ ਗਾਂਧੀ 'ਸਟਾਰ ਵਾਰਜ਼' ਨੂੰ ਦੇਖ ਰਹੇ ਸਨ।