ਚੰਡੀਗੜ੍ਹ: ਹਰਿਆਣਾ ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਅਸ਼ੀਸ਼ ਖ਼ਿਲਾਫ ਵਰੁਣਿਕਾ ਕੰਡੂ ਨੂੰ ਅਗਵਾ ਕਰਨ ਦੇ ਮਾਮਲੇ 'ਤੇ ਦੋਸ਼ ਆਇਦ ਕੀਤੇ ਹਨ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਖ਼ਿਲਾਫ ਇਹ ਦੋਸ਼ ਆਇਦ ਕੀਤੇ ਹਨ। ਉਨ੍ਹਾਂ ਦੋਵਾਂ ਖ਼ਿਲਾਫ ਆਈਪੀਸੀ ਦੀ ਧਾਰਾ ਡੀ ਤਹਿਤ ਦੋਸ਼ ਆਇਦ ਹੋਏ ਹਨ। ਇਹ ਕੇਸ 27 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਨੂੰ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਜ਼ਮਾਨਤ ਨਹੀਂ ਮਿਲੀ ਹੈ।
ਦੱਸਣਯੋਗ ਹੈ ਕਿ 5 ਅਗਸਤ ਨੂੰ ਵਿਕਾਸ ਤੇ ਅਸ਼ੀਸ਼ ਨੇ ਵਰੁਣਿਕਾ ਦੀ ਗੱਡੀ ਦਾ ਪਿੱਛਾ ਕਰਕੇ ਉਸ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਰੁਣਿਕਾ ਨੇ ਰਾਤ ਨੂੰ ਹੀ ਪੁਲਿਸ ਨੂੰ ਇਨ੍ਹਾਂ ਖ਼ਿਲਾਫ ਸ਼ਿਕਾਇਤ ਕੀਤੀ ਸੀ। ਇਹ ਵੀ ਤੱਥ ਸਾਹਮਣੇ ਆਏ ਸੀ ਕਿ ਉਸ ਸਮੇਂ ਦੋਵਾਂ ਦੀ ਦਾਰੂ ਪੀਤੀ ਹੋਈ ਸੀ।
ਮੀਡੀਆ 'ਚ ਵੱਡੇ ਪੱਧਰ 'ਤੇ ਮਾਮਲੇ ਆਉਣ ਕਰਕੇ ਪੁਲਿਸ ਨੇ ਇਨ੍ਹਾਂ ਸਖ਼ਤ ਧਰਾਵਾਂ ਲਾਈਆਂ ਸਨ ਤੇ ਉਸ ਸਮੇਂ ਤੋਂ ਹੀ ਇਸ ਮਾਮਲਾ ਵੱਡੀ ਚਰਚਾ ਦਾ ਵਿਸ਼ਾ ਰਿਹਾ ਹੈ।