UP Assembly Election 2022: ਬੀਜੇਪੀ ਸੰਸਦ ਰੀਟਾ ਬਹੁਗੁਣਾ ਜੋਸ਼ੀ ਬੇਟੇ ਮਯੰਕ ਜੋਸ਼ੀ ਦੇ ਲਖਨਊ ਕੈਂਟ ਤੋਂ ਟਿਕਟ ਲਈ ਅਸਤੀਫਾ ਦੇਣ ਲਈ ਤਿਆਰ ਹੈ। 'ਏਬੀਪੀ ਨਿਊਜ਼' ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਕੇਂਦਰੀ ਲੀਡਰਸ਼ਿਪ ਨੂੰ ਪੱਤਰ ਲਿਖਿਆ ਹੈ। ਰੀਟਾ ਬਹੁਗੁਣਾ ਦਾ ਕਹਿਣਾ ਹੈ ਕਿ ਜੇਕਰ ਮੌਜੂਦਾ ਸੰਸਦ ਮੈਂਬਰ ਦੇ ਪੁੱਤਰ ਨੂੰ ਟਿਕਟ ਦੇਣ 'ਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੀ ਹੈ। ਲਖਨਊ ਕੈਂਟ ਸੀਟ ਨੂੰ ਲੈ ਕੇ ਭਾਜਪਾ 'ਚ ਕਈ ਦਾਅਵੇਦਾਰ ਸਾਹਮਣੇ ਆਏ ਹਨ।
ਤੁਹਾਨੂੰ ਦੱਸ ਦੇਈਏ ਕਿ ਰੀਟਾ ਬਹੁਗੁਣਾ ਜੋਸ਼ੀ ਭਾਜਪਾ ਦੀ ਸੰਸਦ ਮੈਂਬਰ ਹੈ। ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਰੀਟਾ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਲੰਬੇ ਸਮੇਂ ਤੋਂ ਰਾਜਨੀਤੀ ਵਿਚ ਸਰਗਰਮ ਹੈ ਤੇ ਲੋਕਾਂ ਲਈ ਕੰਮ ਕਰ ਰਿਹਾ ਹੈ। ਅਜਿਹੇ 'ਚ ਉਨ੍ਹਾਂ ਦੇ ਬੇਟੇ ਮਯੰਕ ਜੋਸ਼ੀ ਨੂੰ ਟਿਕਟ ਮਿਲਣੀ ਚਾਹੀਦੀ ਹੈ।
ਰੀਟਾ ਤੋਂ ਇਲਾਵਾ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ, ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਨਾਂ ਵੀ ਭਾਜਪਾ 'ਚ ਆਪਣੇ ਪੁੱਤਰਾਂ ਲਈ ਟਿਕਟਾਂ ਦੀ ਮੰਗ ਕਰਨ ਵਾਲੀ ਸੂਚੀ 'ਚ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਪੁੱਤਰਾਂ ਲਈ ਟਿਕਟਾਂ ਦੀ ਮੰਗ ਕੀਤੀ ਹੈ।
ਟਿਕਟਾਂ ਦੀ ਵੰਡ ਨੂੰ ਲੈ ਕੇ ਮੰਥਨ ਜਾਰੀ
ਇਸ ਦੌਰਾਨ ਯੂਪੀ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਵਿੱਚ ਮੰਥਨ ਚੱਲ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਾਜਪਾ ਜਲਦੀ ਹੀ ਇਕ ਹੋਰ ਸੂਚੀ ਜਾਰੀ ਕਰ ਸਕਦੀ ਹੈ।
ਬੀਜੇਪੀ 'ਚ ਹੋ ਸਕਦਾ ਇੱਕ ਹੋਰ ਧਮਾਕਾ! ਸਾਂਸਦ ਰੀਟਾ ਬਹੁਗੁਣਾ ਜੋਸ਼ੀ ਅਸਤੀਫਾ ਦੇਣ ਲਈ ਤਿਆਰ, ਕੇਂਦਰੀ ਲੀਡਰਸ਼ਿਪ ਨੂੰ ਪੱਤਰ ਲਿਖ ਕੇ ਕਹੀ ਇਹ ਗੱਲ
ਏਬੀਪੀ ਸਾਂਝਾ
Updated at:
18 Jan 2022 05:02 PM (IST)
Edited By: shankerd
: ਬੀਜੇਪੀ ਸੰਸਦ ਰੀਟਾ ਬਹੁਗੁਣਾ ਜੋਸ਼ੀ ਬੇਟੇ ਮਯੰਕ ਜੋਸ਼ੀ ਦੇ ਲਖਨਊ ਕੈਂਟ ਤੋਂ ਟਿਕਟ ਲਈ ਅਸਤੀਫਾ ਦੇਣ ਲਈ ਤਿਆਰ ਹੈ।
bjp
NEXT
PREV
Published at:
18 Jan 2022 05:02 PM (IST)
- - - - - - - - - Advertisement - - - - - - - - -