ਮੁੰਬਈ: ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਰਕਾਰ ਦੇ ਗਠਨ ‘ਤੇ ਸਸਪੈਂਸ ਬਰਕਾਰ ਹੈ। ਸੂਬੇ ‘ਚ ਬੀਜੇਪੀ-ਸ਼ਿਵਸੈਨਾ ਗਠਬੰਧਨ ਨੂੰ ਬਹੁਮਤ ਮਿਲੀਆ ਹੈ ਅਤੇ ਸ਼ਿਵਸੈਨਾ , ਬੀਜੇਪੀ ਤੋਂ ਮੁੱਖ ਮੰਤਰੀ ਅਹੂਦੇ ਦੀ ਮੰਗ ਕਰਰ ਹੀ ਹੈ ਜਿਸ ਤੋਂ ਬੀਜੇਪੀ ਨੂੰ ਇਨਕਾਰ ਹੈ। ਹੁਣ ਸਰਕਾਰ ਕਿਵੇਂ ਬਣੇਗੀ ਇਸ ‘ਤੇ ਸਸਪੈਂਸ ਬਰਕਾਰਾ ਹੈ।

ਇਸੇ ਦੌਰਾਨ ਅੱਜ ਦੇਵੇਂਦਰ ਫਡਨਵੀਸ ਅਤੇ ਸ਼ਿਵਸੈਨਾ ਨੇਤਾ ਦਿਵਾਕਰ ਰਾਊਤੇ ਨੇ ਰਾਜਪਾਲ ਭਗਤ ਸਿੰਘ ਕੋਸ਼ਾਰੀ ਨਾਲ ਵੱਖ-ਵੱਖ ਸਮੇਂ ‘ਚ ਮੁਲਾਕਾਤ ਕੀਤੀ। ਰਾਊਤੇ ਨੇ ਮੁਲਾਕਾਤ ਬਾਰੇ ਕਿਹਾ ਕਿ ਇਹ ਆਮ ਮੁਲਾਕਾਤ ਹੈ। ਉਨ੍ਹਾਂ ਕਿਹਾ, “ਮੈਂ 1993 ਤੋਂ ਰਾਜਪਾਲ ਨੂੰ ਦੀਵਾਲੀ ਦੀ ਵਧਾਈ ਦਿੰਦਾ ਰਿਹਾ ਹਾਂ, ਇਸ ਕੋਈ ਰਾਜਨੀਤੀ ਨਾ ਸਮਝੇ। ਹੁਣ ਮੇਰੇ ਤੋਂ ਬਾਅਦ ਕੌਣ ਆ ਰਿਹਾ ਹੈ ਹੈ ਇਹ ਮੈਨੂੰ ਨਹੀਂ ਪਤਾ”।

ਸ਼ਿਵਸ਼ੇਨਾ ਮੁਖੀ ਉਧਵ ਟਾਕਰੇ ਨੇ 24 ਅਕਤੂਬਰ ਨੂੰ ਚੋਣ ਨਤੀਜਿਆਂ ਦੇ ਐਲਾਨ ਮੌਕੇ ਕਿਹਾ ਸੀ ਕਿ 2019 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਅਤੇ ਅਮਿਤ ਸ਼ਾਹ ਤੇ ਦੇਵੇਂਦਰ ‘ਚ 50-50 ਦਾ ਫਾਰਮੂਲਾ ਤੈਅ ਹੋਇਆ ਸੀ। ਜਿਸ ਦਾ ਮਤਲਬ ਕਿ ਸੂਬੇ ‘ਚ ਬੀਜੇਪੀ ਅਤੇ ਸ਼ਿਵਸੈਨਾ ਨੇਤਾ ਢਾਈ-ਢਾਈ ਸਾਲ ਮੁੱਖਮੰਤਰੀ ਬਣਨਗੇ।

ਸ਼ਿਵਸੈਨਾ ਨੇ 56 ਸੀਟਾਂ ‘ਤੇ ਜਿੱਤ ਦਰਜ ਕੀਤੀ ਅਤੇ ਪਹਿਲੀ ਵਾਰ ਹੈ ਕਿ ਠਾਕਰੇ ਖਾਨਦਾਨ ਦੇ ਆਦਿਤੀਆ ਠਾਕਰੇ ਜਿੱਤੇ ਹਨ। ਇਸ ਲਈ ਸ਼ਿਵਸੈਨਾ ਆਦਿਤੀਆ ਨੂੰ ਢਾਈ ਸਾਲ ਲਈ ਮੁੱਖ ਮੰਤਰੀ ਬਣਾਉਨ ਦੀ ਮੰਗ ਕਰ ਰਹੀ ਹੈ। ਉਧਰ ਬੀਜੇਪੀ ਸਾਫ਼ ਕਰ ਚੁੱਕੀ ਹੈ ਕਿ ਪਾਰਟੀ ਹੀ ਸੂਬੇ ‘ਚ ਸਰਕਾਰ ਦੀ ਅਗੁਵਾਈ ਕਰੇਗੀ। ਉਹ ਆਦਿਤੀਆ ਨੂੰ ਉਪ-ਮੁੱਖ ਮੰਤਰੀ ਅਹੂਦਾ ਦੇਣ ਦੇ ਪੱਖ ‘ਚ ਹਨ।