ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸੇ ਦੌਰਾਨ ਪੱਛਮ ਬੰਗਾਲ ਵਿੱਚ ਵੋਟਾਂ ਤੋਂ ਪਹਿਲਾਂ ਹੀ ਹਿੰਸਾ ਭੜਕ ਗਈ। ਝਾਰਗ੍ਰਾਮ ਦੇ ਗੋਪੀਬੱਲਭਪੁਰ ਵਿੱਚ ਬੀਜੇਪੀ ਵਰਕਰ ਦੀ ਲਾਸ਼ ਮਿਲੀ। ਪੂਰਬ ਮਿਦਨਾਪੁਰ ਦੇ ਭਗਵਾਨਪੁਰ ਵਿੱਚ ਵੀ ਬੀਜੇਪੀ ਦੇ ਦੋ ਵਰਕਰਾਂ ਅਨੰਤਾ ਗੁਚੈਤ ਤੇ ਰਨਜੀਤ ਮੈਤੀ ਨੂੰ ਗੋਲ਼ੀ ਮਾਰ ਦਿੱਤੀ ਗਈ। ਇਨ੍ਹਾਂ ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਵੋਟਾਂ ਸ਼ੁਰੂ ਹੁੰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਸਥਿਤ ਪੋਲਿੰਗ ਬੂਥ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਵੋਟ ਪਾਈ। ਬੀਜੇਪੀ ਉਮੀਦਵਾਰ ਪਰੱਗਿਆ ਠਾਕੁਰ ਨੇ ਭੋਪਾਲ ਵਿੱਚ ਆਪਣੀ ਵੋਟ ਪਾਈ।
ਦੱਸ ਦੇਈਏ ਛੇਵੇਂ ਗੇੜ ਵਿੱਚ ਕੁੱਲ 979 ਉਮੀਦਵਾਰ ਮੈਦਾਨ ਵਿੱਚ ਹਨ। ਦਿੱਲੀ ਦੀਆਂ ਸਾਰੀਆਂ 7 ਤੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਦੇ ਇਲਾਵਾ ਯੂਪੀ ਦੀਆਂ 14, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ 8-8 ਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਏਗੀ। ਇਸ ਗੇੜ ਵਿੱਚ 10 ਕਰੋੜ 16 ਲੱਖ ਤੋਂ ਵੱਧ ਲੋਕ ਵੋਟਾਂ ਪਾਉਣਗੇ।
ਪਿਛਲੀਆਂ 2014 ਦੀਆਂ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਜਿਨ੍ਹਾਂ 59 ਸੀਟਾਂ 'ਤੇ ਵੋਟਾਂ ਪੈਣੀਆਂ ਹਨ, ਉਨ੍ਹਾਂ ਵਿੱਚੋਂ ਇਕੱਲੀ ਬੀਜੇਪੀ ਨੇ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਇਸ ਦੇ ਇਲਾਵਾ ਅਪਨਾ ਦਲ ਤੇ ਲੋਕ ਜਨਸ਼ਕਤੀ ਪਾਰਟੀ ਨੂੰ ਵੀ ਇੱਕ-ਇੱਕ ਸੀਟ 'ਤੇ ਜਿੱਤ ਮਿਲੀ ਸੀ। ਦੋਵੇਂ ਪਾਰਟੀਆਂ ਰਾਸ਼ਟਰੀ ਜਨਤੰਤਰਿਕ ਗਠਜੋੜ (NDA) ਦਾ ਹਿੱਸਾ ਸਨ। ਇਸ ਦੇ ਇਲਾਵਾ ਬਾਕੀ ਦੀਆਂ 8 ਸੀਟਾਂ ਤ੍ਰਿਣਮੂਲ ਕਾਂਗਰਸ, ਦੋ ਸੀਟਾਂ ਕਾਂਗਰਸ, ਦੋ ਇਨੈਲੋ ਤੇ ਇੱਕ ਸੀਟ ਸਮਾਜਵਾਦੀ ਪਾਰਟੀ ਦੇ ਹਿੱਸੇ ਆਈ ਸੀ।
ਬੀਜੇਪੀ ਨੇ ਜਿਨ੍ਹਾਂ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਉਨ੍ਹਾਂ ਸੀਟਾਂ 'ਤੇ ਜਿੱਤਣ ਵਾਲੇ 19 ਸੰਸਦ ਮੈਂਬਰਾਂ ਨੂੰ ਇਸ ਵਾਰ ਪਾਰਟੀ ਨੇ ਟਿਕਟ ਨਹੀ ਨਹੀਂ ਦਿੱਤਾ। ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਏਗਾ ਕਿ ਬੀਜੇਪੀ ਪਿਛਲੀ ਵਾਰ ਦਾ ਪ੍ਰਦਰਸ਼ਨ ਦੁਹਰਾ ਪਾਉਂਦੀ ਹੈ ਜਾਂ ਨਹੀਂ।
ਵੋਟਿੰਗ ਤੋਂ ਪਹਿਲਾਂ ਹਿੰਸਾ, ਬੀਜੇਪੀ ਵਰਕਰ ਦਾ ਕਤਲ, 2 ਜ਼ਖ਼ਮੀ
ਏਬੀਪੀ ਸਾਂਝਾ
Updated at:
12 May 2019 10:06 AM (IST)
ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਅੱਜ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸੇ ਦੌਰਾਨ ਪੱਛਮ ਬੰਗਾਲ ਵਿੱਚ ਵੋਟਾਂ ਤੋਂ ਪਹਿਲਾਂ ਹੀ ਹਿੰਸਾ ਭੜਕ ਗਈ। ਝਾਰਗ੍ਰਾਮ ਦੇ ਗੋਪੀਬੱਲਭਪੁਰ ਵਿੱਚ ਬੀਜੇਪੀ ਵਰਕਰ ਦੀ ਲਾਸ਼ ਮਿਲੀ। ਪੂਰਬ ਮਿਦਨਾਪੁਰ ਦੇ ਭਗਵਾਨਪੁਰ ਵਿੱਚ ਵੀ ਬੀਜੇਪੀ ਦੇ ਦੋ ਵਰਕਰਾਂ ਅਨੰਤਾ ਗੁਚੈਤ ਤੇ ਰਨਜੀਤ ਮੈਤੀ ਨੂੰ ਗੋਲ਼ੀ ਮਾਰ ਦਿੱਤੀ ਗਈ।
- - - - - - - - - Advertisement - - - - - - - - -