ਭਾਜਪਾ ਵਰਕਰ ਦੀ ਘਰ ਅੰਦਰ ਗੋਲੀ ਮਾਰ ਹੱਤਿਆ
ਏਬੀਪੀ ਸਾਂਝਾ | 23 Sep 2020 11:11 PM (IST)
ਬਲਾਕ ਖੱਗ ਦੇ ਇੱਕ ਭਾਜਪਾ ਵਰਕਰ ਅਤੇ ਬਲਾਕ ਵਿਕਾਸ ਕੌਂਸਲਰ (BDC)ਨੂੰ ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਦਲਵਾਸ਼ ਪਿੰਡ 'ਚ ਉਸਦੀ ਰਿਹਾਇਸ਼ ਤੇ ਕਥਿਤ ਤੌਰ 'ਤੇ ਉਸਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ।
ਸੰਕੇਤਕ ਤਸਵੀਰ
ਜੰਮੂ: ਬਲਾਕ ਖੱਗ ਦੇ ਇੱਕ ਭਾਜਪਾ ਵਰਕਰ ਅਤੇ ਬਲਾਕ ਵਿਕਾਸ ਕੌਂਸਲਰ (BDC)ਨੂੰ ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਦਲਵਾਸ਼ ਪਿੰਡ 'ਚ ਉਸਦੀ ਰਿਹਾਇਸ਼ ਤੇ ਕਥਿਤ ਤੌਰ 'ਤੇ ਉਸਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਬੀਡੀਸੀ ਦੇ ਚੇਅਰਮੈਨ ਭੁਪਿੰਦਰ ਸਿੰਘ ਨੇ ਦੋ ਪੀਐਸਓ ਨੂੰ ਪੁਲਿਸ ਥਾਣਾ ਖੱਗ ਵਿੱਚ ਛੱਡ ਦਿੱਤਾ ਅਤੇ ਬਿਨ੍ਹਾਂ ਦੱਸੇ ਆਪਣੇ ਜੱਦੀ ਚਲਾ ਗਿਆ।ਉਹ ਆਲੋਚੀਬਾਗ ਸ੍ਰੀਨਗਰ ਵਿਖੇ ਠਹਿਰਿਆ ਅਤੇ ਅੱਜ ਹੀ ਖੱਗ ਗਿਆ ਸੀ।