11 ਸਤੰਬਰ ਨੂੰ ਕੋਵਿਡ -19 ਲਈ ਉਸਦੇ ਸਵੈਬ ਦੇ ਨਮੂਨੇ ਪੌਜ਼ੇਟਿਵ ਆਏ ਸੀ।ਜਿਸ ਤੋਂ ਬਾਅਦ, ਬੇਲਾਗਾਵੀ ਤੋਂ ਸੰਸਦ ਮੈਂਬਰ ਨੇ ਪਿਛਲੇ ਕੁਝ ਦਿਨਾਂ ਵਿੱਚ ਆਪਣੇ ਨੇੜਲੇ ਸੰਪਰਕ ਵਿੱਚ ਆਏ ਉਨ੍ਹਾਂ ਸਾਰਿਆਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ।
ਕਈ ਪਾਰਟੀ ਨੇਤਾਵਾਂ ਨੇ ਅੰਗਦੀ ਦੀ ਮੌਤ 'ਤੇ ਸੋਗ ਕੀਤਾ। ਕਾਂਗਰਸੀ ਨੇਤਾ ਜੈਰਾਮ ਰਮੇਸ਼ ਨੇ ਕੇਂਦਰੀ ਮੰਤਰੀ ਦੇ ਦੇਹਾਂਤ ਨੂੰ ਸੁਣਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ।
ਕੋਵਿਡ -19 ਦੇ ਨਾਲ ਹੁਣ ਤੱਕ ਕਈ ਕੇਂਦਰੀ ਮੰਤਰੀਆਂ ਪੌਜ਼ੇਟਿਵ ਪਾਏ ਗਏ ਹਨ।ਉਨ੍ਹਾਂ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ, ਆਯੂਸ਼ ਮੰਤਰੀ ਸ਼੍ਰੀਪਦ ਨਾਇਕ, ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਸ਼ਾਮਲ ਹਨ।