ਕੋਲਕਾਤਾ: ਪੱਛਮ ਬੰਗਾਲ ਵਿੱਚ ਲੋਕ ਸਭਾ ਚੋਣਾਂ ਦੌਰਾਨ ਸ਼ੁਰੂ ਹੋਈ ਹਿੰਸਾ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਬੀਜੇਪੀ ਤੇ ਤ੍ਰਿਣਮੂਲ ਵਰਕਰਾਂ ਵਿਚਾਲੇ ਝੜਪ ਵਿੱਚ ਗੋਲ਼ੀਆਂ ਚੱਲੀਆਂ। ਬੀਜੇਪੀ ਲੀਡਰਾਂ ਦਾ ਦਾਅਵਾ ਹੈ ਕਿ ਹਿੰਸਾ ਵਿੱਚ ਉਨ੍ਹਾਂ ਦੇ ਤਿੰਨ ਵਰਕਰਾਂ ਦੀ ਮੌਤ ਹੋ ਗਈ। ਉੱਧਰ ਤ੍ਰਿਣਮੂਲ ਕਾਂਗਰਸ ਨੇ ਵੀ ਇੱਕ ਵਰਕਰ ਦੀ ਮੌਤ ਦਾ ਦਾਅਵਾ ਕੀਤਾ ਹੈ। ਤਿੰਨ ਜਣੇ ਜ਼ਖ਼ਮੀ ਵੀ ਹੋਏ ਹਨ। ਪੁਲਿਸ ਨੇ ਮਾਮਲੇ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।
ਬੀਜੇਪੀ ਦੇ ਸੂਬਾ ਜਨਰਲ ਸਕੱਤਰ ਸਾਇੰਤਨ ਬਸੂ ਨੇ ਕਿਹਾ ਹੈ ਕਿ ਤ੍ਰਿਣਮੂਲ ਦੇ ਵਰਕਰ ਸੰਦੇਸ਼ਖਲੀ ਇਲਾਕੇ ਵਿੱਚ ਬੀਜੇਪੀ ਦਾ ਝੰਡਾ ਸੁੱਟ ਰਹੇ ਸੀ। ਜਦੋਂ ਬੀਜੇਪੀ ਲੀਡਰ ਉਨ੍ਹਾਂ ਨੂੰ ਰੋਕਣ ਲਈ ਗਏ ਤਾਂ ਤ੍ਰਿਣਮੂਲ ਦੇ ਲੋਕਾਂ ਨੇ ਗੋਲ਼ੀਆਂ ਚਲਾਈਆਂ। ਇਸ ਕਾਰਵਾਈ ਵਿੱਚ ਤਿੰਨ ਵਰਕਰਾਂ ਸੁਕਾਂਤਾ ਮੰਡਲ, ਪ੍ਰਦੀਪ ਮੰਡਲ ਤੇ ਸ਼ੰਕਰ ਮੰਡਲ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਸਾਇੰਤਨ ਨੇ ਦਾਅਵਾ ਕੀਤਾ ਹੈ ਕੇ ਹਿੰਸਾ ਵਿੱਚ ਉਨ੍ਹਾਂ ਦੇ ਦੋ ਹੋਰ ਵਰਕਰਾਂ ਦੀ ਮੌਤ ਹੋਈ ਹੈ ਪਰ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ। ਇਸ ਮਾਮਲੇ ਦੀ ਜਾਣਕਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਤ੍ਰਿਣਮੂਲ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਤੇ ਉਸ ਨੇ ਬੰਗਾਲ ਵਿੱਚ ਬੀਜੇਪੀ ਵਰਕਰਾਂ ਖ਼ਿਲਾਫ਼ ਹਿੰਸਾ ਛੇੜੀ ਗਈ ਹੈ।
ਤ੍ਰਿਣਮੂਲ ਕਾਂਗਰਸ ਨੇ ਵੀ ਇੱਕ ਵਰਕਰ ਦੀ ਮੌਤ ਦਾ ਦਾਅਵਾ ਕੀਤਾ ਹੈ। ਪਾਰਟੀ ਦੇ ਸੀਨੀਅਰ ਰਾਜ ਮੰਤਰੀ ਜੋਤੀਪ੍ਰਿਯੋ ਮਲਿਕ ਨੇ ਕਿਹਾ ਕਿ ਬੀਜੇਪੀ ਵਰਕਰਾਂ ਨੇ ਅਗਵਾ ਕਰਕੇ ਤ੍ਰਿਣਮੂਲ ਸਮਰਥਕ ਕਯੂਮ ਮੁੱਲਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਕਯੂਮ ਬੈਠਕ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ।
ਬੰਗਾਲ 'ਚ ਪਾਰਟੀ ਦੇ ਝੰਡੇ ਨੂੰ ਲੈ ਕੇ ਚੱਲੀ ਗੋਲ਼ੀ, ਬੀਜੇਪੀ ਤੇ 3 ਤੇ ਤ੍ਰਿਣਮੂਲ ਦੇ ਇੱਕ ਵਰਕਰ ਦੀ ਮੌਤ
ਏਬੀਪੀ ਸਾਂਝਾ
Updated at:
09 Jun 2019 09:14 AM (IST)
ਬੀਜੇਪੀ ਦੇ ਸੂਬਾ ਜਨਰਲ ਸਕੱਤਰ ਸਾਇੰਤਨ ਬਸੂ ਨੇ ਕਿਹਾ ਹੈ ਕਿ ਤ੍ਰਿਣਮੂਲ ਦੇ ਵਰਕਰ ਸੰਦੇਸ਼ਖਲੀ ਇਲਾਕੇ ਵਿੱਚ ਬੀਜੇਪੀ ਦਾ ਝੰਡਾ ਸੁੱਟ ਰਹੇ ਸੀ। ਜਦੋਂ ਬੀਜੇਪੀ ਲੀਡਰ ਉਨ੍ਹਾਂ ਨੂੰ ਰੋਕਣ ਲਈ ਗਏ ਤਾਂ ਤ੍ਰਿਣਮੂਲ ਦੇ ਲੋਕਾਂ ਨੇ ਗੋਲ਼ੀਆਂ ਚਲਾਈਆਂ।
- - - - - - - - - Advertisement - - - - - - - - -