Wrestlers Protest News: ਗਾਜ਼ੀਪੁਰ ਸਰਹੱਦ 'ਤੇ ਚੱਲ ਰਹੀ ਕਿਸਾਨਾਂ ਦੀ ਮਹਾਪੰਚਾਇਤ ਐਤਵਾਰ ਨੂੰ ਖਤਮ ਹੋ ਗਈ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਬਾਰਡਰ ਤੋਂ ਹਟਣ ਦਾ ਫੈਸਲਾ ਕੀਤਾ ਹੈ। ਅਗਲੀ ਪੰਚਾਇਤ ਮੁਜ਼ੱਫਰਨਗਰ ਜ਼ਿਲ੍ਹੇ ਦੇ ਬਾਜੂ ਪਿੰਡ ਵਿੱਚ 11 ਜੂਨ ਨੂੰ ਹੋਵੇਗੀ। ਰਾਕੇਸ਼ ਟਿਕੈਤ ਨੇ ਕਿਹਾ, ਅਸੀਂ ਆਪਣੀਆਂ ਮਹੀਨਾਵਾਰ ਪੰਚਾਇਤਾਂ ਅਤੇ ਮੀਟਿੰਗਾਂ ਵਿੱਚ ਮਹਿਲਾ ਪਹਿਲਵਾਨਾਂ ਦੇ ਏਜੰਡੇ ਨੂੰ ਸ਼ਾਮਲ ਕੀਤਾ ਹੈ। ਇਸ ਏਜੰਡੇ 'ਤੇ ਸਾਡੀ ਹਰ ਮੀਟਿੰਗ 'ਚ ਚਰਚਾ ਕੀਤੀ ਜਾਵੇਗੀ। ਪਹਿਲਵਾਨਾਂ ਦੇ ਮੁੱਦੇ 'ਤੇ ਖਾਪ ਪੰਚਾਇਤਾਂ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਨੂੰ ਪ੍ਰਵਾਨ ਕੀਤਾ ਜਾਵੇਗਾ। ਫਿਲਹਾਲ, ਹੁਣ ਇਸ ਵੇਲੇ ਅਸੀਂ ਆਪਣੇ ਘਰ ਜਾ ਰਹੇ ਹਾਂ।


ਦਿੱਲੀ ਦੇ ਜੰਤਰ-ਮੰਤਰ 'ਤੇ ਬੈਠੇ ਪਹਿਲਵਾਨਾਂ ਦੇ ਸਮਰਥਨ 'ਚ ਕਿਸਾਨ ਪੰਚਾਇਤ 'ਚ ਸ਼ਾਮਲ ਹੋ ਰਹੇ ਸਨ। ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ, ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨ ਧਰਨੇ ’ਤੇ ਬੈਠ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਕਿਸੇ ਤਰ੍ਹਾਂ ਸਥਿਤੀ ’ਤੇ ਕਾਬੂ ਪਾਇਆ। ਰਾਕੇਸ਼ ਟਿਕੈਤ ਨੇ ਪਹਿਲਾਂ ਕਿਹਾ ਸੀ, "ਜਦੋਂ ਤੱਕ ਦਿੱਲੀ ਵਿੱਚ ਗ੍ਰਿਫ਼ਤਾਰ ਪਹਿਲਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨ ਗਾਜ਼ੀਪੁਰ ਸਰਹੱਦ ਤੋਂ ਨਹੀਂ ਉੱਠਣਗੇ।" ਇਸ ਤੋਂ ਬਾਅਦ ਜਦੋਂ ਪੁਲਿਸ ਨੇ ਕੁਝ ਪਹਿਲਵਾਨਾਂ ਨੂੰ ਰਿਹਾਅ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਹੀ ਰਾਕੇਸ਼ ਟਿਕੈਤ ਨੇ ਵੀ ਗਾਜ਼ੀਪੁਰ ਬਾਰਡਰ 'ਤੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ, "ਇੱਥੇ ਧਰਨਾ ਖਤਮ ਹੋ ਗਿਆ ਹੈ, ਕਿਸਾਨਾਂ ਨੂੰ ਹੁਣ ਮੁਜ਼ੱਫਰਨਗਰ ਮਹਾਪੰਚਾਇਤ ਵਿੱਚ ਬੁਲਾਇਆ ਜਾਵੇਗਾ, ਫਿਲਹਾਲ ਸਾਰੇ ਆਪੋ-ਆਪਣੇ ਘਰ ਜਾਓ।"


ਇਹ ਵੀ ਪੜ੍ਹੋ: Wrestlers Arrest: 'ਜਿਸ ਨੂੰ ਜੇਲ੍ਹ 'ਚ ਜਾਣਾ ਚਾਹੀਦਾ, ਉਹ ਪਾਰਟੀ 'ਚ ਹੈ', ਰਾਕੇਸ਼ ਟਿਕੈਤ ਨੇ ਪਹਿਲਵਾਨਾਂ ਦੇ ਸਮਰਥਨ 'ਚ ਕਿਹਾ- ਅਸੀਂ ਵੀ ਦੇਵਾਂਗੇ ਗ੍ਰਿਫਤਾਰੀ


ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਦਿੱਲੀ ਪੁਲਿਸ ਨੇ ਐਤਵਾਰ ਸਵੇਰੇ ਹਿਰਾਸਤ ਵਿੱਚ ਲੈ ਲਿਆ ਸੀ। ਦਿੱਲੀ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਜੰਤਰ-ਮੰਤਰ ਤੋਂ ਨਵੇਂ ਸੰਸਦ ਭਵਨ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦੂਜੇ ਪਾਸੇ ਦਿੱਲੀ ਪੁਲਿਸ ਨੇ ਇਸ ਪੂਰੇ ਮਾਮਲੇ ਬਾਰੇ ਕਿਹਾ ਹੈ ਕਿ ਜੰਤਰ-ਮੰਤਰ 'ਤੇ ਵਾਪਰੀ ਘਟਨਾ ਦੇ ਸਬੰਧ 'ਚ ਪ੍ਰਦਰਸ਼ਨਕਾਰੀਆਂ ਅਤੇ ਹੋਰਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 147, 149, 186, 188, 332, 353, ਪੀਡੀਪੀਪੀ ਐਕਟ ਦੀ ਧਾਰਾ 3 ਤਹਿਤ ਦਰਜ ਕੀਤੀ ਗਈ ਹੈ।


ਇਹ ਵੀ ਪੜ੍ਹੋ: Wrestlers Protest: ਕੁੰਡਲੀ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ, ਹੁਣ ਵੱਖ-ਵੱਖ ਥਾਣਿਆਂ ‘ਚ ਹੋ ਰਹੀ ਪੁੱਛਗਿੱਛ