ਨਵੀਂ ਦਿੱਲੀ : ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਦੋ ਫਾੜ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਹੁਣ ਬੀਕੇਯੂ ਦੇ ਕਈ ਆਗੂ ਰਾਕੇਸ਼ ਟਿਕੈਤ ਧੜੇ ਤੋਂ ਵੱਖ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨਵੀਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਅਰਾਜਨੈਤਿਕ) ਦੇ ਬੈਨਰ ਹੇਠ ਕੰਮ ਕਰੇਗੀ। ਖਬਰਾਂ ਮੁਤਾਬਕ ਯੂਪੀ, ਐਮਪੀ ਅਤੇ ਉਤਰਾਖੰਡ ਦੇ ਨਾਰਾਜ਼ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਹੈ। ਦੂਜੇ ਪਾਸੇ ਰਾਜੇਸ਼ ਸਿੰਘ ਚੌਹਾਨ ਨੂੰ ਭਾਰਤੀ ਕਿਸਾਨ ਯੂਨੀਅਨ (ਅਰਾਜਨੈਤਿਕ) ਦਾ ਪ੍ਰਧਾਨ ਬਣਾਇਆ ਗਿਆ ਹੈ।


ਨਵੇਂ ਸੰਗਠਨ ਦਾ ਨਾਮ ਅਰਾਜਨੈਤਿਕ


ਰਾਜੇਸ਼ ਸਿੰਘ ਚੌਹਾਨ, ਰਾਜਿੰਦਰ ਸਿੰਘ ਮਲਿਕ, ਅਨਿਲ ਤੱਲਣ, ਹਰਨਾਮ ਸਿੰਘ ਵਰਮਾ, ਬਿੰਦੂ ਕੁਮਾਰ, ਕੁੰਵਰ ਪਰਮਾਰ ਸਿੰਘ, ਨਿਤਿਨ ਸਿਰੋਹੀ ਸਮੇਤ ਸਾਰੇ ਆਗੂ ਨਵੇਂ ਸੰਗਠਨ ਵਿੱਚ ਸ਼ਾਮਲ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਨੇ ਅਰਾਜਨੈਤਿਕ ਦੇ ਨਾਂ 'ਤੇ ਨਵਾਂ ਸੰਗਠਨ ਬਣਾਇਆ ਹੈ। ਰਾਜੇਸ਼ ਸਿੰਘ ਚੌਹਾਨ ਨੂੰ ਭਾਰਤੀ ਕਿਸਾਨ ਯੂਨੀਅਨ ਅਰਾਜਨੈਤਿਕ ਦਾ ਕੌਮੀ ਪ੍ਰਧਾਨ ਚੁਣਿਆ ਗਿਆ।

 


ਸਿਆਸੀ ਬਿਆਨਬਾਜ਼ੀ ਕਾਰਨ ਜਥੇਬੰਦੀ ਵਿੱਚ ਦੋ ਫਾੜ 


ਵਿਧਾਨ ਸਭਾ ਚੋਣਾਂ ਦੌਰਾਨ ਰਾਕੇਸ਼ ਟਿਕੈਤ ਵੱਲੋਂ ਦਿੱਤੇ ਸਿਆਸੀ ਬਿਆਨਾਂ ਕਾਰਨ ਜਥੇਬੰਦੀ ਵਿੱਚ ਦੋ ਫਾੜ ਪੈਣ ਦੀ ਚਰਚਾ ਹੈ। ਭਾਰਤੀ ਕਿਸਾਨ ਯੂਨੀਅਨ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ। ਇਹ ਜਥੇਬੰਦੀ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰੇਗੀ। ਨਵੀਂ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਅਨਿਲ ਤੱਲਣ ਨੇ ਨਾਅਰੇ ਦੀ ਆਵਾਜ਼ ਵਿੱਚ ਕਿਹਾ, ਕਿਸਾਨ ਤੁਮ ਵਧੇ ਚੱਲੇ।

 

ਰਾਜਿੰਦਰ ਸਿੰਘ ਭਾਜਪਾ ਦੇ ਕਰੀਬੀ ਰਹੇ


ਜਥੇਬੰਦੀ ਵਿੱਚ ਰਾਜਿੰਦਰ ਸਿੰਘ ਨੂੰ ਕਨਵੀਨਰ ਅਤੇ ਸਰਪ੍ਰਸਤ ਬਣਾਇਆ ਗਿਆ ਹੈ, ਜੋ ਗਠਵਾਲਾ ਖਾਪ ਦੇ ਮੁਖੀ ਹਨ। ਰਾਜੇਂਦਰ ਸਿੰਘ ਓਹੀ ਹਨ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਰਾਕੇਸ਼ ਦੇ ਖਿਲਾਫ਼ ਲਗਾਤਾਰ ਮੁਜ਼ੱਫਰਨਗਰ 'ਚ ਬੀਜੇਪੀ ਦੇ ਕਰੀਬੀ ਬਣੇ ਹੋਏ ਸੀ ਅਤੇ ਕਈ ਪੰਚਾਇਤਾਂ ਵੀ ਕੀਤੀਆਂ ਸੀ।

 

ਦੇਸ਼ ਭਰ ਵਿੱਚ ਹੋਈਆਂ ਮੀਟਿੰਗਾਂ 


ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਵਜੋਂ ਰਾਕੇਸ਼ ਟਿਕੈਤ ਨੇ ਭਾਜਪਾ ਸਰਕਾਰ ਖ਼ਿਲਾਫ਼ ਦੇਸ਼ ਭਰ ਵਿੱਚ ਜਨਤਕ ਮੀਟਿੰਗਾਂ ਕੀਤੀਆਂ ਅਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਕਾਲਾ ਕਾਨੂੰਨ ਦੱਸਿਆ। ਰਾਕੇਸ਼ ਟਿਕੈਤ ਨੇ ਬੰਗਾਲ, ਯੂਪੀ, ਹਰਿਆਣਾ, ਮਹਾਰਾਸ਼ਟਰ ਸਮੇਤ ਦੇਸ਼ ਭਰ ਵਿੱਚ ਜਨਤਕ ਮੀਟਿੰਗਾਂ ਕਰਕੇ ਖੇਤੀ ਕਾਨੂੰਨ ਨੂੰ ਕਿਸਾਨਾਂ ਦੇ ਖ਼ਿਲਾਫ਼ ਦੱਸਿਆ ਸੀ।