ਰੋਹਤਕ ਦੀ ਸ਼੍ਰੀਨਗਰ ਕਲੋਨੀ 'ਚ ਜ਼ਬਰਦਸਤ ਧਮਾਕਾ
ਏਬੀਪੀ ਸਾਂਝਾ | 31 Jul 2019 01:40 PM (IST)
ਇੱਥੋਂ ਦੀ ਸ਼੍ਰੀਨਗਰ ਕਲੋਨੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਧਮਾਕੇ ਵਿੱਚ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਧਮਾਕੇ ਨਾਲ ਮਕਾਨ ਦੇ ਖਿੜਕੀ-ਦਰਵਾਜ਼ੇ ਟੁੱਟ ਗਏ। ਪਹਿਲਾਂ ਸ਼ੱਕ ਸੀ ਕਿ ਇਹ ਧਮਾਕਾ ਸਿਲੰਡਰ ਫਟਣ ਕਰਕੇ ਹੋਇਆ ਹੈ ਪਰ ਸਿੰਲਡਰ ਸਹੀ ਸਲਾਮਤ ਮਿਲਿਆ।
ਰੋਹਤਕ: ਇੱਥੋਂ ਦੀ ਸ਼੍ਰੀਨਗਰ ਕਲੋਨੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਵਿੱਚ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ। ਧਮਾਕੇ ਨਾਲ ਮਕਾਨ ਦੇ ਖਿੜਕੀ-ਦਰਵਾਜ਼ੇ ਟੁੱਟ ਗਏ। ਪਹਿਲਾਂ ਸ਼ੱਕ ਸੀ ਕਿ ਇਹ ਧਮਾਕਾ ਸਿਲੰਡਰ ਫਟਣ ਕਰਕੇ ਹੋਇਆ ਹੈ ਪਰ ਸਿੰਲਡਰ ਸਹੀ ਸਲਾਮਤ ਮਿਲਿਆ। ਧਮਾਕੇ ਨਾਲ ਕਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਸਥਾਨ 'ਤੇ ਬੰਬ ਨਿਰੋਧਕ ਦਸਤਾ ਪਹੁੰਚ ਗਿਆ ਹੈ। ਅਜੇ ਤੱਕ ਧਮਾਕੇ ਦੇ ਕਾਰਨਾਂ ਦੀ ਪਤਾ ਨਹੀਂ ਲੱਗਾ।