ਸਿਓਲ: ਉੱਤਰੀ ਕੋਰੀਆ ਨੇ ਬੁੱਧਵਾਰ ਦੋ ਬੈਲਿਸਟਿਕ ਮਿਜ਼ਾਈਲਾਂ ਤੇ ਕਈ ਅਣਪਛਾਤੇ ਹਥਿਆਰਾਂ ਦਾ ਟੈਸਟ ਕੀਤਾ। ਇਹ ਜਾਣਕਾਰੀ ਦੱਖਣੀ ਕੋਰੀਆ ਦੇ ਆਰਮੀ ਚੀਫ ਨੇ ਦਿੱਤੀ। ਉਸਨੇ ਦੱਸਿਆ ਕਿ ਦੋਵੇਂ ਮਿਜ਼ਾਈਲਾਂ ਉੱਤਰ ਕੋਰੀਆ ਦੇ ਪੂਰਬੀ ਤੱ ਤੋਂ ਦਾਗੀਆਂ ਗਈਆਂ ਜੋ ਲਗਪਗ 250 ਕਿਲੋਮੀਟਰ ਦੀ ਦੂਰੀ 'ਤੇ ਹਨ।


ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਨਿਰੰਤਰ ਜਾਂਚ ਨਾਲ ਕੋਰੀਆਈ ਪ੍ਰਾਇਦੀਪ ਵਿੱਚ ਤਣਾਅ ਵਧੇਗਾ। ਉਨ੍ਹਾਂ ਉੱਤਰ ਕੋਰੀਆ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ। ਦੱਖਣ ਕੋਰੀਆ ਦੇ ਅਨੁਸਾਰ ਤਾਨਾਸ਼ਾਹ ਕਿਮ ਜੌਂਗ ਉਨ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਈ ਅਣਪਛਾਤੇ ਹਥਿਆਰ ਵੀ ਦਾਗੇ।


ਉੱਤਰ ਕੋਰੀਆ ਦੇ ਇਸ ਕਦਮ ਨੂੰ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਾਂਝੇ ਸੈਨਿਕ ਅਭਿਆਸ ਦੀਆਂ ਯੋਜਨਾਵਾਂ ਨੂੰ ਇਕ ਚੇਤਾਵਨੀ ਵਜੋਂ ਵੇਖਿਆ ਜਾ ਰਿਹਾ ਹੈ। ਹਾਲਾਂਕਿ, ਹਥਿਆਰਾਂ ਦੀ ਜਾਂਚ ਦੇ ਬਾਰੇ ਉੱਤਰੀ ਕੋਰੀਆ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।