ਨਵੀਂ ਦਿੱਲੀ: ਪੱਛਮੀ ਅਫਰੀਕੀ ਦੇਸ਼ ਘਾਨਾ 'ਚ ਹੋਏ ਜ਼ਬਰਦਸਤ ਧਮਾਕੇ 'ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 59 ਲੋਕ ਜ਼ਖਮੀ ਹੋਏ ਹਨ। ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਇਹ ਧਮਾਕਾ ਦੇਸ਼ ਦੇ ਪੱਛਮੀ ਹਿੱਸੇ 'ਚ ਹੋਇਆ। ਸਰਕਾਰ ਦੇ ਅਨੁਸਾਰ ਮਾਈਨਿੰਗ 'ਚ ਵਰਤੇ ਜਾਣ ਵਾਲੇ ਵਿਸਫੋਟਕਾਂ ਨਾਲ ਭਰਿਆ ਇਕ ਵਾਹਨ ਪੱਛਮੀ ਪਾਸੇ ਇਕ ਮੋਟਰਸਾਈਕਲ ਨਾਲ ਟਕਰਾ ਗਿਆ ਤੇ ਧਮਾਕਾ ਹੋ ਗਿਆ ਜਿਸ 'ਚ ਘੱਟੋ-ਘੱਟ 17 ਲੋਕ ਮਾਰੇ ਗਏ ਅਤੇ 59 ਹੋਰ ਜ਼ਖਮੀ ਹੋ ਗਏ।



ਵੀਰਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਵੀਡੀਓ 'ਚ ਧਮਾਕੇ ਵਾਲਾ ਖੇਤਰ ਦਿਖਾਇਆ ਗਿਆ ਹੈ। ਜਿਸ 'ਚ ਦਰਜਨਾਂ ਇਮਾਰਤਾਂ ਮਲਬੇ ਦੇ ਢੇਰਾਂ 'ਚ ਬਦਲਦੀਆਂ ਨਜ਼ਰ ਆ ਰਹੀਆਂ ਹਨ। ਪੁਲਿਸ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮਾਈਨਿੰਗ ਵਿਸਫੋਟਕਾਂ ਨੂੰ ਲਿਜਾ ਰਹੇ ਇਕ ਵਾਹਨ ਇਕ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਕਾਰਨ ਧਮਾਕਾ ਹੋਇਆ। ਲੋਕਾਂ ਨੂੰ ਸਥਿਤੀ ਪਹਿਲਾਂ ਵਾਂਗ ਆਮ ਹੋਣ ਤਕ ਆਪਣੀ ਸੁਰੱਖਿਆ ਲਈ ਹਾਦਸੇ ਵਾਲੀ ਥਾਂ ਤੋਂ ਦੂਜੇ ਸ਼ਹਿਰਾਂ ਵੱਲ ਜਾਣ ਦੀ ਸਲਾਹ ਦਿੱਤੀ ਗਈ ਹੈ।

ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਆਰਗੇਨਾਈਜ਼ੇਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਸੇਜੀ ਸਾਜੀ ਅਮੇਡੋਨੂ ਨੇ ਕਿਹਾ ਕਿ 500 ਇਮਾਰਤਾਂ ਤਬਾਹ ਹੋ ਗਈਆਂ ਹਨ। ਇਕ ਖੇਤਰੀ ਐਮਰਜੈਂਸੀ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸਨੇ 10 ਲਾਸ਼ਾਂ ਦੇਖੀਆਂ ਹਨ। ਇਹ ਧਮਾਕਾ ਦੇਸ਼ ਦੇ ਪੱਛਮੀ ਖੇਤਰ ਦੇ ਬੋਗੋਸੋ ਅਤੇ ਬਾਵਦੀ ਸ਼ਹਿਰਾਂ ਦੇ ਵਿਚਕਾਰ ਐਪੀਏਟ 'ਚ ਹੋਇਆ।

ਇੱਥੇ ਇਕ ਮੋਟਰਸਾਈਕਲ ਧਮਾਕਾਖੇਜ਼ ਸਮੱਗਰੀ ਨਾਲ ਭਰੇ ਟਰੱਕ ਦੀ ਲਪੇਟ 'ਚ ਆ ਗਿਆ ਸੀ, ਜੋ ਕੈਨੇਡਾ ਦੀ ਕਿਨਰੋਸ ਕੰਪਨੀ ਦੁਆਰਾ ਸੰਚਾਲਿਤ ਚਿਰਨੋ ਸੋਨੇ ਦੀ ਖਾਨ ਵੱਲ ਜਾ ਰਿਹਾ ਸੀ। ਕਿਨਰੋਸ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਿਸ ਥਾਂ 'ਤੇ ਇਹ ਘਟਨਾ ਵਾਪਰੀ ਹੈ, ਉਹ ਖਾਨ ਤੋਂ 140 ਕਿਲੋਮੀਟਰ (87 ਮੀਲ) ਦੂਰ ਸੀ।

ਪੁਲਿਸ ਨੇ ਕਿਹਾ ਕਿ ਨੇੜਲੇ ਕਸਬਿਆਂ ਨੂੰ ਸਕੂਲਾਂ ਅਤੇ ਚਰਚਾਂ ਦੇ ਦਰਵਾਜ਼ੇ ਖੋਲ੍ਹਣ ਲਈ ਕਿਹਾ ਗਿਆ ਹੈ। ਤਾਂ ਜੋ ਧਮਾਕੇ ਨਾਲ ਪ੍ਰਭਾਵਿਤ ਲੋਕ ਉਥੇ ਸ਼ਰਨ ਲੈ ਸਕਣ। ਰਾਸ਼ਟਰਪਤੀ ਨਾਨਾ ਐਡੋ ਡੰਕਵਾ ਅਕੁਫੋ-ਅਡੋ ਨੇ ਕਿਹਾ ਕਿ ਧਮਾਕੇ ਦੇ ਨਤੀਜੇ ਵਜੋਂ "ਜਾਨਵਰਾਂ ਨੂੰ ਨੁਕਸਾਨ" ਹੋਇਆ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਵੀ ਉਥੇ ਪੁੱਜ ਗਈ। ਅੱਗ ਬੁਝਾਉਣ ਲਈ ਫਾਇਰਫਾਈਟਰ ਵੀ ਮੌਜੂਦ ਸਨ। ਅਕੁਫੋ-ਐਡੋ ਨੇ ਟਵੀਟ ਕੀਤਾ ਕਿ ਇਹ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਸਰਕਾਰ ਦੀ ਵਲੋਂ ਮੈਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904