ਬਰਾਤ 'ਚ ਜਾ ਰਹੀ ਬੋਲੈਰੋ ਹਾਦਸੇ ਦਾ ਸ਼ਿਕਾਰ, 2 ਦੀ ਮੌਤ 7 ਜ਼ਖਮੀ
ਏਬੀਪੀ ਸਾਂਝਾ | 22 Nov 2020 03:40 PM (IST)
ਬਸੰਤਪੁਰ ਗੁੰਮਾ ਰੋਡ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਜ਼ਖਮੀ ਹੋ ਗਏ।ਗੱਡੀ ਵਿੱਚ ਕੁੱਲ੍ਹ 9 ਲੋਕ ਸਵਾਰ ਸੀ
ਸ਼ਿਮਲਾ: ਬਸੰਤਪੁਰ ਗੁੰਮਾ ਰੋਡ ਤੇ ਹੋਏ ਇੱਕ ਭਿਆਨਕ ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਜ਼ਖਮੀ ਹੋ ਗਏ।ਗੱਡੀ ਵਿੱਚ ਕੁੱਲ੍ਹ 9 ਲੋਕ ਸਵਾਰ ਸੀ। ਜਿਸ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ।ਪੁਲਿਸ ਨੇ ਮੌਕੇ ਤੇ ਪਹੁੰਚ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਜ਼ਖਮੀਆਂ ਨੂੰ ਸੁੰਨੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਕਾਰ ਨੰ. HP63D2386 ਬਰਾਤ ਲਈ ਜਾ ਰਹੀ ਸੀ।ਇਸ ਦੌਰਾਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਖੱਡ ਵਿੱਚ ਡਿੱਗ ਗਈ।ਜਿਸ ਵਿੱਚ 9 ਵਿੱਚੋਂ ਸੱਤ ਤਾਂ ਵਾਜੇ ਵਾਲੇ ਹੀ ਸੀ। ਦੋਨੋਂ ਮ੍ਰਿਤਕ ਵੀ ਵਾਜੇ ਵਾਲੇ ਹੀ ਹਨ ਅਤੇ ਦੋਵਾਂ ਦੀ ਪਛਾਣ 34 ਸਾਲਾ ਚਮਨ ਅਤੇ 48 ਸਾਲਾ ਤਿਲਕ ਵਜੋਂ ਹੋਈ ਹੈ।ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਿਕ ਹਾਦਸਾ ਡਰਾਇਵਰ ਦੀ ਲਾਪਰਵਾਹੀ ਨਾਲ ਹੋਇਆ ਹੈ।