ਅਨੁਪਮ ਖੇਰ ਬੋਲੇ, 'ਟੁਕੜੇ-ਟੁਕੜੇ ਗੈਂਗ', ਸਵਰਾ ਭਾਸਕਰ ਨੇ ਦਿੱਤਾ ਜਵਾਬ
ਏਬੀਪੀ ਸਾਂਝਾ | 30 Apr 2019 03:44 PM (IST)
ਵਰਾ ਭਾਸਕਰ ਕਨ੍ਹਈਆ ਕੁਮਾਰ ਦੇ ਸਮਰਥਨ ‘ਚ ਲੱਗੀ ਹੋਈ ਹੈ। ਇਸੇ ਨੂੰ ਲੈ ਕੇ ਉਸ ਦੀ ਅਨੁਪਮ ਖੇਰ ਨਾਲ ਜੰਗ ਜਿਹੀ ਲੱਗ ਗਈ ਹੈ। ਇਸ ਦਾ ਕਾਰਨ ਹੈ ਅਨੁਪਮ ਖੇਰ ਦਾ ਬੇਗੂਸਰਾਏ ਤੋਂ ਚੋਣ ਲੜ ਰਹੇ ਉਮੀਦਵਾਰ ਖਿਲਾਫ ਟਵੀਟ ਕਰਨਾ।
ਨਵੀਂ ਦਿੱਲੀ:ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਬੇਬਾਕ ਖਿਆਲਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਚੋਣਾਂ ਦੇ ਮੌਸਮ ‘ਚ ਸਵਰਾ ਖੁੱਲ੍ਹ ਕੇ ਆਪਣੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਇਸ ਨੂੰ ਲੈ ਕੇ ਉਸ ਨੇ ਹਾਲ ਹੀ ‘ਚ ਅਦਾਕਾਰ ਅਨੁਪਮ ਖੇਰ ਨੂੰ ਕਰਾਰਾ ਜਵਾਬ ਦਿੱਤਾ। ਅਸਲ ‘ਚ ਸਵਰਾ ਭਾਸਕਰ ਕਨ੍ਹਈਆ ਕੁਮਾਰ ਦੇ ਸਮਰਥਨ ‘ਚ ਲੱਗੀ ਹੋਈ ਹੈ। ਇਸੇ ਨੂੰ ਲੈ ਕੇ ਉਸ ਦੀ ਅਨੁਪਮ ਖੇਰ ਨਾਲ ਜੰਗ ਜਿਹੀ ਲੱਗ ਗਈ ਹੈ। ਇਸ ਦਾ ਕਾਰਨ ਹੈ ਅਨੁਪਮ ਖੇਰ ਦਾ ਬੇਗੂਸਰਾਏ ਤੋਂ ਚੋਣ ਲੜ ਰਹੇ ਉਮੀਦਵਾਰ ਖਿਲਾਫ ਟਵੀਟ ਕਰਨਾ। ਇਸ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਕਨ੍ਹਈਆ ਕੁਮਾਰ ਦੀ ਗੱਲ ਕਰ ਰਹੇ ਹਨ। ਇਸ ਦਾ ਜਵਾਬ ਦਿੰਦੇ ਹੋਏ ਸਵਰਾ ਨੇ ਕੀ ਕਿਹਾ ਇਹ ਤੁਸੀਂ ਹੇਠ ਦਿੱਤੇ ਟਵਿਟਰ ‘ਚ ਵੇਖ ਲਓ। ਸਵਰਾ ਭਾਸਕਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਸ ਨੂੰ ਅਕਸਰ ਹੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਸਵਰਾ ਨੂੰ ‘ਵੀਰੇ ਦੀ ਵੈਡਿੰਗ’ ਫ਼ਿਲਮ ‘ਚ ਮਾਸਟਰਬੇਸ਼ਨ ਕਿਰਦਾਰ ਨਿਭਾਉਣ ਲਈ ਟ੍ਰੋਲ ਕੀਤਾ ਗਿਆ ਸੀ।