ਟੋਕੀਓ: 283 ਸਾਲ ਪੁਰਾਣੇ ਵਾਡੀਆ ਗਰੁੱਪ ਦੇ ਵਾਰਸ ਨੇਸ ਵਾਡੀਆ ਨੂੰ ਡਰੱਗਸ ਰੱਖਣ ਦੇ ਮਾਮਲੇ ‘ਚ ਜਾਪਾਨ ‘ਚ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇੱਥੋਂ ਦੇ ਸਪੋਰੋ ਜ਼ਿਲ੍ਹੇ ਦੀ ਕੋਰਟ ਨੇ ਵਾਡੀਆ ਨੂੰ ਸਜ਼ਾ ਸੁਣਾਈ ਹੈ। ਸਜ਼ਾ ਪੰਜ ਸਾਲ ਲਈ ਸਸਪੈਂਡ ਰਹੇਗੀ। ਇਸ ‘ਚ ਨੇਸ ਜਾਪਾਨ ‘ਚ ਕੋਈ ਗੈਰ ਕਾਨੂੰਨੀ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਵੇਗਾ। ਇਸ ਬਾਰੇ ਇੰਟਰਨੈਸ਼ਨਲ ਮੀਡੀਆ ਨੇ ਜਾਣਕਾਰੀ ਦਿੱਤੀ ਹੈ।


ਮੀਡੀਆ ਰਿਪੋਰਟ ਮੁਤਾਬਕ ਵਾਡੀਆ ਮਾਰਚ ‘ਚ ਜਾਪਾਨ ਦੇ ਹੋਕਾਏਡੋ ਆਈਲੈਂਡ ਦੇ ਏਅਰਪੋਰਟ ‘ਤੇ ਗ੍ਰਿਫ਼ਤਾਰ ਕੀਤੇ ਗਏ ਸੀ। ਉਸ ਕੋਲੋਂ 25 ਗ੍ਰਾਮ ਡਰੱਗਸ ਮਿਲੀ ਸੀ। ਨੇਸ ਵਾਡੀਆ 20 ਮਾਰਚ ਤਕ ਜਾਪਾਨ ਪੁਲਿਸ ਦੀ ਹਿਰਾਸਤ ‘ਚ ਸੀ। ਬਾਅਦ ‘ਚ ਉਹ ਜਮਾਨਤ ‘ਤੇ ਰਿਹਾ ਹੋ ਕੇ ਭਾਰਤ ਆ ਗਏ। ਉਨ੍ਹਾਂ ਨੇ ਨਿੱਜੀ ਇਸਤੇਮਾਲ ਲਈ ਡਰੱਗਸ ਰੱਖਣ ਦੀ ਗੱਲ ਕਬੂਲ ਕੀਤੀ ਸੀ।



ਨੇਸ ਵਾਡੀਆ ਪੰਜਾਬ ਕਿੰਗਸ ਇਲੈਵਨ ਦੇ ਸਹਿ-ਮਾਲਕ ਤੇ ਪ੍ਰੀਟੀ ਜ਼ਿੰਟਾ ਦੇ ਸਾਬਕਾ ਬੁਆਏਫ੍ਰੈਂਡ ਵੀ ਹੈ। 2020 ‘ਚ ਟੋਕੀਓ ‘ਚ ਓਲੰਪਿਕਸ ਹੋਣਾ ਹੈ। ਇਸ ਸਾਲ ਰਗਬੀ ਵਰਲਡ ਕੱਪ ਵੀ ਹੋਣਾ ਹੈ। ਅਜਿਹੇ ‘ਚ ਜਾਪਾਨ ‘ਚ ਨਾਰਕੋਟਿਕਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਨੇਸ, ਵਾਡੀਆ ਗਰੁੱਪ ਦੇ ਚੇਅਰਮੈਨ ਨੁਸਲੀ ਵਾਡੀਆ ਦੇ ਵੱਡੇ ਬੇਟੇ ਹਨ। ਬ੍ਰਿਟਾਨੀਆ ਇੰਡਸਟਰੀਜ਼ ਤੇ ਗੋ ਏਅਰ ਵਾਡੀਆ ਗਰੁੱਪ ਦੀਆਂ ਹੀ ਕੰਪਨੀਆਂ ਹਨ।