ਮੁੰਬਈ: ਲੋਕ ਸਭਾ ਚੋਣਾਂ 2019 ਦੇ ਚੌਥੇ ਗੇੜ ਦੀਆਂ ਚੋਣਾਂ ਦੌਰਾਨ ਬੀਤੇ ਕੱਲ੍ਹ ਮੁੰਬਈ ਵਿੱਚ ਵੀ ਵੋਟਿੰਗ ਹੋਈ। ਇਸ ਦੌਰਾਨ ਕਈ ਵੱਡੇ ਫ਼ਿਲਮੀ ਸਿਤਾਰਿਆਂ ਨੇ ਵੋਟ ਪਾਈ। ਇੱਥੋਂ ਤਕ ਕਿ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੇ ਵੀ ਨਾਮਜ਼ਦਗੀ ਭਰਨ ਮਗਰੋਂ ਸ਼ਾਮ ਨੂੰ ਮੁੰਬਈ ਪਰਤ ਕੇ ਆਪਣੀ ਵੋਟ ਪਾ ਦਿੱਤੀ ਪਰ ਅਕਸ਼ੇ ਕੁਮਾਰ ਖੁੰਝ ਗਏ ਜਾਪਦੇ ਹਨ।


ਸਿਤਾਰਿਆਂ ਨੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਮੀਡੀਆ ਸਾਹਮਣੇ ਵੀ ਆਏ। ਇੱਥੋਂ ਤਕ ਕਿ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਵੀ ਜੁਹੂ ਵਿੱਚ ਬਣੇ ਮੱਤਦਾਨ ਕੇਂਦਰ ਜਾ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ, ਪਰ ਉਦੋਂ ਵੀ ਅਕਸ਼ੇ ਕੁਮਾਰ ਉਨ੍ਹਾਂ ਨਾਲ ਨਹੀਂ ਆਏ।


ਇਸ ਕਾਰਨ ਅਕਸ਼ੇ ਕੁਮਾਰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਵੀ ਹੋ ਰਹੇ ਹਨ।


ਲੋਕ ਉਨ੍ਹਾਂ ਦੀ 'ਦੇਸ਼ ਭਗਤੀ' 'ਤੇ ਵੀ ਵਿਅੰਗ ਕੱਸ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗ਼ੈਰ-ਸਿਆਸੀ ਇੰਟਰਵਿਊ ਲੈਣ ਕਰਕੇ ਵੀ ਚਰਚਾ 'ਚ ਰਹੇ ਅਤੇ ਉਨ੍ਹਾਂ ਨੂੰ ਕਾਫੀ ਅਲੋਚਨਾ ਵੀ ਸਹਿਣੀ ਪਈ।


ਪਰ ਹੁਣ ਅਕਸ਼ੇ ਨੇ ਆਪਣੀ ਵੋਟ ਪਾਉਣ ਦੇ ਮਸਲੇ 'ਤੇ ਅਲੋਚਨਾ ਦਾ ਸ਼ਿਕਾਰ ਹੋ ਰਹੇ ਹਨ, ਹਾਲਾਂਕਿ ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਅਕਸ਼ੇ ਦਾ ਪੱਖ ਵੀ ਪੂਰਿਆ ਹੈ।