ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ 87 ਕਰੋੜ ਦੀ ਚੱਲ ਤੇ ਅਚੱਲ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ ਆਪਣੇ ਪਿਤਾ ਤੇ ਮਤਰੇਈ ਮਾਂ ਹੇਮਾ ਮਾਲਿਨੀ ਨਾਲੋਂ ਕਾਫੀ ਘੱਟ ਜਾਇਦਾਦ ਹੈ। ਉਹ ਦੋਵੇਂ ਬਾਲੀਵੁੱਡ ਸਿਤਾਰੇ 249 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ।

ਸੰਨੀ ਦਿਓਲ ਦੇ ਹਲਫ਼ੀਆ ਬਿਆਨ ਮੁਤਾਬਕ ਉਨ੍ਹਾਂ ਦਾ ਪੂਰਾ ਭਾਵ ਅਸਲ ਨਾਂ ਅਜੇ ਸਿੰਘ ਧਰਮੇਂਦਰ ਦਿਓਲ ਹੈ। ਸੰਨੀ ਤੇ ਉਨ੍ਹਾਂ ਦੀ ਪਤਨੀ ਲਿੰਡਾ ਦਿਓਲ ਸਾਂਝੇ ਤੌਰ 'ਤੇ 87 ਕਰੋੜ ਦੀ ਕੁੱਲ ਜਾਇਦਾਦ ਦੇ ਮਾਲਕ ਹਨ ਤੇ ਦੋਵਾਂ ਜੀਆਂ ਸਿਰ ਤਕਰੀਬਨ 53 ਕਰੋੜ ਦਾ ਕਰਜ਼ਾ ਵੀ ਹੈ। ਸੰਨੀ ਕੋਲ ਕੋਈ ਹਿੰਦੂ ਅਨਡਿਵਾਈਡਿਡ ਫੰਡ (ਐਚਯੂਐਫ) ਖਾਤਾ ਨਹੀਂ ਹੈ ਤੇ ਨਾ ਹੀ ਸੰਨੀ ਦਿਓਲ ਖ਼ਿਲਾਫ਼ ਕੋਈ ਅਪਰਾਧਿਕ ਮੁਕੱਦਮਾ ਬਕਾਇਆ ਜਾਂ ਚੱਲ ਰਿਹਾ ਹੈ। ਹਲਫ਼ਨਾਮੇ ਮੁਤਾਬਕ ਅਜੇ ਸਿੰਘ ਧਰਮੇਂਦਰ ਦਿਓਲ (ਸੰਨੀ ਦਿਓਲ) ਤੇ ਲਿੰਡਾ ਦਿਓਲ ਦੇ ਵੇਰਵੇ ਹੇਠ ਦਿੱਤੇ ਹਨ-

ਨਕਦ:

ਅਜੇ ਸਿੰਘ ਧਰਮੇਂਦਰ ਦਿਓਲ - 26 ਲੱਖ

ਲਿੰਡਾ ਦਿਓਲ - 16 ਲੱਖ

ਬੈਂਕ 'ਚ ਜਮ੍ਹਾਂਪੂੰਜੀ:

ਅਜੇ ਸਿੰਘ ਧਰਮੇਂਦਰ ਦਿਓਲ - 09 ਲੱਖ 36 ਹਜ਼ਾਰ

ਲਿੰਡਾ ਦਿਓਲ - 18 ਲੱਖ 94 ਹਜ਼ਾਰ

ਬਾਂਡ, ਸ਼ੇਅਰ ਤੇ ਮਿਉਚੂਅਲ ਫੰਡ:

ਅਜੇ ਸਿੰਘ ਧਰਮੇਂਦਰ ਦਿਓਲ - 01 ਕਰੋੜ 43 ਲੱਖ

ਲਿੰਡਾ ਦਿਓਲ - ਕੋਈ ਨਹੀਂ

ਕਰਜ਼ਾ ਦਿੱਤਾ:

ਅਜੇ ਸਿੰਘ ਧਰਮੇਂਦਰ ਦਿਓਲ - 56 ਕਰੋੜ 71 ਲੱਖ

ਲਿੰਡਾ ਦਿਓਲ - 03 ਕਰੋੜ 81 ਲੱਖ

ਗਹਿਣਾ-ਗੱਟਾ:

ਅਜੇ ਸਿੰਘ ਧਰਮੇਂਦਰ ਦਿਓਲ - ਕੋਈ ਨਹੀਂ

ਲਿੰਡਾ ਦਿਓਲ - 1 ਕਰੋੜ 56 ਲੱਖ

ਵਾਹਨ:

ਅਜੇ ਸਿੰਘ ਧਰਮੇਂਦਰ ਦਿਓਲ - 1 ਕਰੋੜ 69 ਲੱਖ

ਲਿੰਡਾ ਦਿਓਲ - ਕੋਈ ਨਹੀਂ

ਵਿਆਜ਼ ਆਉਣ ਵਾਲੇ ਹੋਰ ਆਮਦਨ ਸਰੋਤ:

ਅਜੇ ਸਿੰਘ ਧਰਮੇਂਦਰ ਦਿਓਲ - 26 ਲੱਖ 69 ਹਜ਼ਾਰ

ਲਿੰਡਾ ਦਿਓਲ - ਕੋਈ ਨਹੀਂ

ਕੁੱਲ ਚੱਲ ਸੰਪੱਤੀ:

ਅਜੇ ਸਿੰਘ ਧਰਮੇਂਦਰ ਦਿਓਲ - 60.46 ਕਰੋੜ ਰੁਪਏ

ਲਿੰਡਾ ਦਿਓਲ - 5.72 ਕਰੋੜ ਰੁਪਏ

ਅਜੇ ਸਿੰਘ ਧਰਮੇਂਦਰ ਦਿਓਲ ਅਤੇ ਲਿੰਡਾ ਦਿਓਲ ਕੋਲ ਕੁੱਲ 66.19 ਕਰੋੜ ਰੁਪਏ ਦੀ ਜਾਇਦਾਦ ਹੈ।

ਅਜੇ ਸਿੰਘ ਧਰਮੇਂਦਰ ਦਿਓਲ ਅਤੇ ਲਿੰਡਾ ਦਿਓਲ ਦੀ ਅਚੱਲ ਸੰਪੱਤੀ (ਖੇਤੀਯੋਗ ਜ਼ਮੀਨ, ਵਪਾਰਕ ਤੇ ਰਿਹਾਇਸ਼ੀ ਇਮਾਰਤਾਂ):

ਅਜੇ ਸਿੰਘ ਧਰਮੇਂਦਰ ਦਿਓਲ - 21 ਕਰੋੜ

ਲਿੰਡਾ ਦਿਓਲ - ਕੋਈ ਨਹੀਂ

ਬੈਂਕ ਤੇ ਹੋਰਨਾਂ ਥਾਵਾਂ ਤੋਂ ਲਿਆ ਕਰਜ਼:

ਅਜੇ ਸਿੰਘ ਧਰਮੇਂਦਰ ਦਿਓਲ - 51 ਕਰੋੜ 80 ਲੱਖ

ਲਿੰਡਾ ਦਿਓਲ - 01 ਕਰੋੜ 66 ਲੱਖ

ਉਚੇਰੀ ਸਿੱਖਿਆ:

ਅਜੇ ਸਿੰਘ ਧਰਮੇਂਦਰ ਦਿਓਲ ਨੇ ਅਦਾਕਾਰੀ ਤੇ ਰੰਗਮੰਚ ਵਿੱਚ ਬਰਮਿੰਘਮ (ਇੰਗਲੈਂਡ) ਤੋਂ ਡਿਪਲੋਮਾ ਕੀਤਾ ਹੋਇਆ ਹੈ।

ਦੱਸਣਯੋਗ ਹੈ ਕਿ ਸੰਨੀ ਦਿਓਲ ਤੇ ਉਨ੍ਹਾਂ ਦੀ ਪਤਨੀ ਲਿੰਡਾ ਦਿਓਲ ਦੀ ਕੁੱਲ ਜਾਇਦਾਦ 87 ਕਰੋੜ ਹੈ, ਜੋ ਕਿ ਪੰਜਾਬ ਦੇ ਸਭ ਤੋਂ ਅਮੀਰ ਲੋਕ ਸਭਾ ਉਮੀਦਵਾਰ ਹਰਸਿਮਰਤ ਬਾਦਲ ਤੇ ਉਨ੍ਹਾਂ ਪਤੀ ਸੁਖਬੀਰ ਬਾਦਲ ਦੀ ਕੁੱਲ 217 ਕਰੋੜ ਦੀ ਜਾਇਦਾਦ ਤੋਂ ਕਾਫੀ ਘੱਟ ਹੈ। ਸੁਖਬੀਰ ਤੇ ਹਰਸਿਮਰਤ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਵੇਰਵੇ ਦਿੱਤੇ ਹੇਠਾਂ ਦਿੱਤੇ ਲਿੰਕ 'ਤੇ ਪੜ੍ਹ ਸਕਦੇ ਹੋ।

ਸੁਖਬੀਰ ਬਾਦਲ ਤੇ ਹਰਸਿਮਰਤ ਨੇ ਐਲਾਨੀ ਆਪਣੀ ਜਾਇਦਾਦ, ਪੜ੍ਹ ਕੇ ਉੱਡ ਜਾਣਗੇ ਹੋਸ਼