ਬਾਲੀਵੁੱਡ ਨੇ ਵੀ ਵਧਾਇਆ ਇਸਰੋ ਦਾ ਹੌਸਲਾ, ਕਿਹਾ, 'ਇਸਰੋ 'ਤੇ ਮਾਣ'
ਏਬੀਪੀ ਸਾਂਝਾ | 07 Sep 2019 01:07 PM (IST)
ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉੱਤਰਦੇ ਸਮੇਂ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਬੀ-ਟਾਉਨ ਦੀ ਵੱਖ-ਵੱਖ ਹਸਤੀਆਂ ਨੇ ਟਵਿਟਰ ‘ਤੇ ਇਸਰੋ ਦੀ ਤਾਰੀਫ ਕੀਤੀ ਤੇ ਅੱਗੇ ਹੋਰ ਵਧੀਆ ਕਰਨ ਦੀ ਉਮੀਦ ਜ਼ਾਹਿਰ ਕੀਤੀ।
ਨਵੀਂ ਦਿੱਲੀ: ‘ਚੰਦਰਯਾਨ-2’ ਦੇ ਲੈਂਡਰ ਵਿਕਰਮ ਦਾ ਚੰਨ ‘ਤੇ ਉੱਤਰਦੇ ਸਮੇਂ ਸੰਪਰਕ ਟੁੱਟ ਗਿਆ। ਸੰਨ ਦੀ ਸਤ੍ਹਾ ਤੋਂ ਕਰੀਬ 2.1 ਕਿਮੀ ਦੀ ਦੂਰੀ ਤੋਂ ਪਹਿਲਾਂ ਹੀ ਲੈਂਡਰ ਦਾ ਜ਼ਮੀਨੀ ਸੰਪਰਕ ਟੁੱਟ ਗਿਆ। ਇਸ ਦੇ ਨਾਲ ਹੀ ਇਸਰੋ ਦੇ ਵਿਗਿਆਨੀ ਉਦਾਸ ਹੋ ਗਏ। ਜਿਸ ਤੋਂ ਬਾਅਦ ਦੇਸ਼ ਦੀ ਜਨਤਾ ਤੇ ਪੀਐਮ ਮੋਦੀ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਨੇ ਵੀ ਇਸਰੋ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ। ਇਸ ਤੋਂ ਬਾਅਦ ਬੀ-ਟਾਉਨ ਦੀ ਵੱਖ-ਵੱਖ ਹਸਤੀਆਂ ਨੇ ਟਵਿਟਰ ‘ਤੇ ਇਸਰੋ ਦੀ ਤਾਰੀਫ ਕੀਤੀ ਤੇ ਅੱਗੇ ਹੋਰ ਵਧੀਆ ਕਰਨ ਦੀ ਉਮੀਦ ਜ਼ਾਹਿਰ ਕੀਤੀ। ਵੇਖੋ ਬਾਲੀਵੁੱਡ ਸਿਤਾਰਿਆਂ ਵੱਲੋਂ ਕੀਤੇ ਗਏ ਟਵੀਟ।