ਬੈਂਗਲੁਰੂ: ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਨ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ ਜਦੋਂ ਲੈਂਡਰ ਚੰਨ ਦੀ ਸਤ੍ਹ ਤੋਂ 2.1 ਕਿਮੀ ਦੀ ਉੱਚਾਈ ‘ਤੇ ਸੀ। ਚੰਦਰਯਾਨ-2 ਬਾਰੇ ਜਾਣਕਾਰੀ ਦਾ ਇੰਤਜ਼ਾਰ ਹੈ। ਇਸਰੋ ਦੇ ਕੰਟ੍ਰੋਲ ਰੂਮ ‘ਚ ਵਿਗਿਆਨਿਕ ਅੰਕੜੇ ਦਾ ਇੰਤਜ਼ਾਰ ਕਰ ਰਹੇ ਹਨ। ਡਾਟਾ ਦਾ ਅਧਿਐਨ ਅਜੇ ਜਾਰੀ ਹੈ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਸਰੋ ਦੇ ਚੇਅਰਮੈਨ ਕੇ.ਸਿਵਨ ਨੇ ਕਿਹਾ, “ਲੈਂਡਰ ਵਿਕਰਮ ਨੂੰ ਚੰਨ ਦੀ ਸਤ੍ਹ ‘ਤੇ ਲਿਆਉਣ ਦੀ ਪ੍ਰਕਿਰੀਆ ਆਮ ਵੇਖੀ ਗਈ। ਪਰ ਬਾਅਦ ‘ਚ ਲੈਂਡਰ ਨਾਲ ਸੰਪਰਕ ਜ਼ਮੀਨੀ ਸੰਪਰਕ ਟੁੱਟ ਗਿਆ। 2.1 ਕਿਮੀ ਦੀ ਦੂਰੀ ‘ਤੇ ਸਭ ਕੁਝ ਨਾਰਮਲ ਸੀ। ਅੰਕੜਿਆਂ ਦਾ ਵਿਸ਼ਲੇਸ਼ਨ ਕੀਤਾ ਜਾ ਰਿਹਾ ਹੈ”। ਇਸਰੋ ਵੱਲੋਂ ਮੀਡੀਆ ਸੈਂਟਰ ਨੂੰ ਵੀ ਜਾਣਕਾਰੀ ਦਿੱਤੀ ਗਈ ਕਿ ਜੋ ਪ੍ਰੈਸ ਕਾਨਫਰੰਸ ਹੋਣੀ ਸੀ ਉਹ ਰੱਦ ਕਰ ਦਿੱਤੀ ਗਈ ਹੈ”।


ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਗਿਆਨਿਕਾਂ ਨੂੰ ਹਿਮੰਤ ਰੱਖਣ ਲਈ ਕਿਹਾ। ਪੀਐਮ ਨੇ ਇਸਰੋ ਦੇ ਚੇਅਰਮੇਨ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ, “ ਜੋ ਕੀਤਾ ਉਹ ਵੀ ਛੋਟਾ ਨਹੀ ਸੀ। ਆਪਣੇ ਦੇਸ਼, ਵਿਗਿਆਨ ਅਤੇ ਮੱਨੁਖਤਾ ਦੀ ਸਭ ਤੋਂ ਵੱਡੀ ਸੇਵਾ ਕੀਤੀ ਹੈ। ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ”।

ਉਨ੍ਹਾਂ ਨੇ ਵਿਗਿਆਨੀਆਂ ਨੂੰ ਕਿਹਾ ਕਿ ਜ਼ਿੰਦਗੀ ‘ਚ ਉਤਾਰ ਚੜਾਅ ਆਉਂਦੇ ਰਹਿੰਦੇ ਹਨ। ਉਮੀਦ ਦੀ ਕਿਰਨ ਅਜੇ ਬਾਕਿ ਹੈ। ਹਰ ਪੜਾਅ ‘ਤੇ ਅਸੀਂ ਕੁਝ ਨਵਾਂ ਸਿਖਦੇ ਰਹਿੰਦੇ ਹਾਂ। ਦੇਸ਼ ਦੀ ਸੇਵਾ ਕਰਨ ਲਈ ਤੁਹਾਨੂੰ ਸਭ ਨੂੰ ਵਧਾਈ। ਮੈਂ ਤੁਹਾਡੇ ਨਾਲ ਹਾਂ”।


ਦੱਸ ਦਈਏ ਕਿ ਲੈਂਡਰ ਨੂੰ ਰਾਤ ਕਰੀਬ 1:38 ਵਜੇ ਚੰਨ ਦੀ ਸਤ੍ਹ ‘ਤੇ ਲਿਆਉਣ ਦੀ ਪ੍ਰਕਿਰੀਆ ਸ਼ੁਰੂ ਕੀਤੀ ਗਈ। ਪਰ ਚੰਨ ‘ਤੇ ਹੇਠ ਵੱਲ ਆਉਂਦੇ ਸਮੇਂ 2.1 ਕਿਮੀ ਦੀ ਉਚਾਈ ‘ਤੇ ਜ਼ਮੀਨੀ ਸਟੇਸ਼ਨ ਨਾਲ ਇਸ ਦਾ ਸੰਪਰਕ ਟੁੱਟ ਗਿਆ। ਵਿਕਰਮ ਨੇ ਰਫ ਬ੍ਰੇਕਿੰਗ ਅਤੇ ਫਾਈਨ ਬ੍ਰੇਕਿੰਗ ਫੇਜ ਨੂੰ ਕਾਮਯਾਬੀਪੂਰਨ ਪੂਰਾ ਕਰ ਲਿਆ, ਪਰ ਸਾਫਟ ਲੈਂਡਿੰਗ ਤੋਂ ਪਹਿਲਾਂ ਸੰਪਰਕ ਟੁੱਟ ਗਿਆ। ਇਸ ਦੇ ਨਾਲ ਹੀ ਦੇਸ਼ ਅਤੇ ਵਿਗਿਆਨੀਕਾਂ ਦੇ ਚਿਹਰੇ ‘ਤੇ ਉਦਾਸੀ ਛਾ ਗਈ।