Zoji La Pass Opened: ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਨੇ ਵੀਰਵਾਰ (16 ਮਾਰਚ) ਨੂੰ 68 ਦਿਨਾਂ ਤੱਕ ਬੰਦ ਰਹਿਣ ਤੋਂ ਬਾਅਦ ਗ੍ਰੇਟਰ ਹਿਮਾਲੀਅਨ ਰੇਂਜ 'ਤੇ ਰਣਨੀਤਕ ਜ਼ੋਜਿਲਾ ਪਾਸ ਨੂੰ ਖੋਲ੍ਹਿਆ। ਜਿਸ ਤੋਂ ਬਾਅਦ ਲੱਦਾਖ ਅਤੇ ਗੁਰੇਜ਼ ਘਾਟੀ (Gurez Valley) ਨਾਲ ਸੰਪਰਕ ਬਹਾਲ ਹੋ ਗਿਆ। 11,650 ਫੁੱਟ ਦੀ ਉਚਾਈ 'ਤੇ ਸਥਿਤ, ਇਹ ਪਾਸ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਕਾਰ ਇੱਕ ਗੇਟਵੇ ਵਜੋਂ ਕੰਮ ਕਰਦਾ ਹੈ। ਇਸ ਨੂੰ 6 ਜਨਵਰੀ 2023 ਤੱਕ ਆਵਾਜਾਈ ਲਈ ਖੁੱਲ੍ਹਾ ਰੱਖਿਆ ਗਿਆ ਸੀ।
ਇਸ ਤੋਂ ਬਾਅਦ ਖਰਾਬ ਮੌਸਮ ਤੇ ਲਗਾਤਾਰ ਬਰਫਬਾਰੀ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ। ਫਰਵਰੀ ਦੇ ਪਹਿਲੇ ਹਫ਼ਤੇ ਤੋਂ, ਜੰਮੂ-ਕਸ਼ਮੀਰ ਤੇ ਲੱਦਾਖ ਵਿੱਚ ਸਥਿਤ ਪ੍ਰੋਜੈਕਟ ਬੀਕਨ ਅਤੇ ਵਿਜੇਕ ਦੁਆਰਾ ਪਾਸ ਦੇ ਦੋਵਾਂ ਪਾਸਿਆਂ ਤੋਂ ਬਰਫ ਹਟਾਉਣ ਦੀ ਕਾਰਵਾਈ ਕੀਤੀ ਗਈ ਸੀ।
ਰਾਜ਼ਦਾਨ ਦਰਰਾ ਵੀ ਖੋਲ੍ਹਿਆ
ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਸ਼ੁਰੂ ਵਿੱਚ 11 ਮਾਰਚ ਨੂੰ ਜ਼ੋਜਿਲਾ ਪਾਸ 'ਤੇ ਸੰਪਰਕ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਵਾਹਨਾਂ ਲਈ ਸੁਰੱਖਿਅਤ ਰਸਤਾ ਬਣਾਉਣ ਲਈ ਸੜਕਾਂ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ, ਰਾਜ਼ਦਾਨ ਪਾਸ, ਜੋ ਗੁਰੇਜ਼ ਸੈਕਟਰ ਅਤੇ ਕਸ਼ਮੀਰ ਘਾਟੀ ਵਿਚਕਾਰ ਇਕੋ-ਇਕ ਸੜਕ ਸੰਪਰਕ ਪ੍ਰਦਾਨ ਕਰਦਾ ਹੈ, ਨੂੰ ਵੀ ਸਿਰਫ 58 ਦਿਨਾਂ ਦੇ ਵਕਫੇ ਤੋਂ ਬਾਅਦ 16 ਮਾਰਚ ਨੂੰ ਸਫਲਤਾਪੂਰਵਕ ਖੋਲ੍ਹਿਆ ਗਿਆ ਸੀ। ਸਾਧਨਾ, ਫਰਕੀਆਂ ਵਾਲੀ ਗਲੀ ਅਤੇ ਜ਼ਿਮੀਂਦਾਰ ਗਲੀ ਵਿਖੇ ਹੋਰ ਮਹੱਤਵਪੂਰਨ ਲਾਂਘੇ ਸਰਦੀ ਦੇ ਮੌਸਮ ਦੌਰਾਨ ਖੁੱਲ੍ਹੇ ਰੱਖੇ ਜਾਂਦੇ ਹਨ।
ਕੀ ਕਿਹਾ ਅਧਿਕਾਰੀਆਂ ਨੇ?
VSM, DGBR, ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਲਈ ਪ੍ਰੋਜੈਕਟ ਬੀਕਨ ਅਤੇ ਪ੍ਰੋਜੈਕਟ ਵਿਜੇਕ ਦੇ ਕਰਮਯੋਗੀਆਂ ਦੀ ਸ਼ਲਾਘਾ ਕੀਤੀ। ਲੈਫਟੀਨੈਂਟ ਜਨਰਲ ਚੌਧਰੀ ਨੇ ਕਿਹਾ, "ਜ਼ੋਜਿਲਾ ਅਤੇ ਰਾਜ਼ਦਾਨ ਦਰਰੇ ਦੇ ਛੇਤੀ ਖੁੱਲ੍ਹਣ ਨਾਲ ਲੱਦਾਖ ਅਤੇ ਗੁਰੇਜ਼ ਘਾਟੀ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਵਿੱਚ ਵਾਧਾ ਹੋਵੇਗਾ।"
ਡੀਜੀਬੀਆਰ ਨੇ ਅੱਗੇ ਦੱਸਿਆ ਕਿ ਅੱਜ ਵਾਹਨਾਂ ਦੀ ਟਰਾਇਲ ਸਫਲਤਾਪੂਰਵਕ ਕੀਤੀ ਗਈ ਹੈ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਂਝੇ ਨਿਰੀਖਣ ਤੋਂ ਬਾਅਦ ਸੜਕ ਨੂੰ ਆਮ ਲੋਕਾਂ ਦੀ ਆਵਾਜਾਈ ਲਈ ਖੋਲ੍ਹਣ ਦਾ ਫੈਸਲਾ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ