ਯਮੁਨਾਨਗਰ: ਇੱਥੇ 15 ਸਾਲ ਦੇ ਮੁੰਡੇ ਨੇ ਸੈਲਫੀ ਖਿੱਚਣ ਦੇ ਚੱਕਰ ਵਿੱਚ ਆਪਣੀ ਜਾਨ ਗਵਾ ਲਈ ਹੈ। ਮ੍ਰਿਤਕ ਦੀ ਪਛਾਣ 15 ਸਾਲਾ ਸੋਨੂੰ ਵਜੋਂ ਹੋਈ ਹੈ, ਜੋ ਲੱਦੀ ਹੋਈ ਰੇਲ ਦੇ ਉੱਪਰ ਚੜ੍ਹ ਕੇ ਸੈਲਫੀ ਖਿੱਚ ਰਿਹਾ ਸੀ।
ਸੋਨੂੰ ਦੀ ਮਾਸੀ ਦੇ ਪੁੱਤਰ ਦੀਪਕ ਨੇ ਦੱਸਿਆ ਕਿ ਉਹ ਦੋਵੇਂ ਜਣੇ ਘੁੰਮਦੇ ਹੋਏ ਰੇਲਵੇ ਯਾਰਡ ਵੱਲ ਆ ਗਏ। ਇੱਥੇ ਪੁੱਜ ਸੋਨੂੰ ਨੇ ਲੱਦੀ ਹੋਈ ਖੜ੍ਹੀ ਮਾਲਗੱਡੀ 'ਤੇ ਚੜ੍ਹ ਕੇ ਸੈਲਫੀ ਲੈਣ ਲਈ ਚੜ੍ਹ ਗਿਆ। ਪਰ ਬੋਗੀ 'ਤੇ ਚੜ੍ਹਦਿਆਂ ਹੀ ਉਸ ਦਾ ਹੱਥ ਬਿਜਲੀ ਦੀਆਂ ਤਾਰਾਂ ਨਾਲ ਜੁੜ ਗਿਆ।
ਬਿਜਲੀ ਦੀ ਤਾਰ ਨਾਲ ਛੂਹੰਦਿਆਂ ਹੀ ਧਮਾਕਾ ਹੋਇਆ ਤੇ ਸੋਨੂੰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੀਆਰਪੀ ਅਧਿਕਾਰੀ ਨੇ ਦੱਸਿਆ ਕਿ ਸ਼ਿਵਨਗਰ ਗਾਂਧੀ ਫਾਟਕ ਕੋਲ ਰਹਿਣ ਵਾਲੇ 15 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਹੈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।
ਸੈਲਫ਼ੀ ਬਣੀ ਮੌਤ ਦਾ ਕਾਰਨ- ਰੇਲ ਗੱਡੀ 'ਤੇ ਚੜ੍ਹੇ ਮੁੰਡੇ ਨੇ ਪਾਇਆ ਤਾਰਾਂ ਨੂੰ ਹੱਥ
ਏਬੀਪੀ ਸਾਂਝਾ
Updated at:
09 Jun 2019 06:20 PM (IST)
ਸੋਨੂੰ ਦੀ ਮਾਸੀ ਦੇ ਪੁੱਤਰ ਦੀਪਕ ਨੇ ਦੱਸਿਆ ਕਿ ਉਹ ਦੋਵੇਂ ਜਣੇ ਘੁੰਮਦੇ ਹੋਏ ਰੇਲਵੇ ਯਾਰਡ ਵੱਲ ਆ ਗਏ। ਇੱਥੇ ਪੁੱਜ ਸੋਨੂੰ ਨੇ ਲੱਦੀ ਹੋਈ ਖੜ੍ਹੀ ਮਾਲਗੱਡੀ 'ਤੇ ਚੜ੍ਹ ਕੇ ਸੈਲਫੀ ਲੈਣ ਲਈ ਚੜ੍ਹ ਗਿਆ। ਪਰ ਬੋਗੀ 'ਤੇ ਚੜ੍ਹਦਿਆਂ ਹੀ ਉਸ ਦਾ ਹੱਥ ਬਿਜਲੀ ਦੀਆਂ ਤਾਰਾਂ ਨਾਲ ਜੁੜ ਗਿਆ।
- - - - - - - - - Advertisement - - - - - - - - -