ਕੋਲਕਾਤਾ: ਪੱਛਮੀ ਬੰਗਾਲ ਦੇ ਪਰਗਨਾ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਨੂੰ ਕਥਿਤ ਤੌਰ 'ਤੇ ਭਾਜਪਾ ਦਾ ਝੰਡਾ ਪੁੱਟਣ 'ਤੇ ਗੋਲ਼ੀਆਂ ਚੱਲ ਗਈਆਂ। ਭਾਜਪਾ ਨੇ ਆਪਣੇ ਤਿੰਨ ਤੇ ਤ੍ਰਿਣਮੂਲ ਕਾਂਗਰਸ ਨੇ ਆਪਣੇ ਇੱਕ ਕਾਰਕੁਨ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

ਭਾਜਪਾ ਦੇ ਸੂਬਾ ਮੁੱਖ ਸਕੱਤਰਰ ਸਾਇੰਤਨ ਬਸੁ ਨੇ ਕਿਹਾ ਹੈ ਕਿ ਸੰਦੇਸ਼ਖਲੀ ਵਿੱਚ ਤ੍ਰਿਣਮੂਲ ਕਾਰਕੁਨ ਭਾਜਪਾ ਦੀਆਂ ਝੰਡੀਆਂ ਪੁੱਟ ਰਹੇ ਸਨ ਤੇ ਰੋਕਣ 'ਤੇ ਉਨ੍ਹਾਂ ਗੋਲ਼ੀ ਚਲਾ ਦਿੱਤੀ। ਉੱਧਰ, ਤ੍ਰਿਣਮੂਲ ਕਾਂਗਰਸ ਦਾ ਦਾਅਦਾ ਹੈ ਕਿ ਉਨ੍ਹਾਂ ਦੇ ਵਰਕਰ ਨੂੰ ਰਸਤੇ ਵਿੱਚੋਂ ਅਗ਼ਵਾ ਕੀਤਾ ਗਿਆ ਤੇ ਗੋਲ਼ੀ ਮਾਰੀ ਗਈ ਹੈ। ਇਸ ਹਿੰਸਾ ਵਿੱਚ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ। ਤਣਾਅ ਵਧਣ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੈ।

ਪੱਛਮੀ ਬੰਗਾਲ ਵਿੱਚ ਅਜਿਹੀਆਂ ਘਟਨਾਵਾਂ ਕੋਈ ਨਹੀਂ ਗੱਲ ਨਹੀਂ ਪਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਤੋਂ ਹੀ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦਾ ਟਕਰਾਅ ਜਾਰੀ ਹੈ।