ਨਵੀਂ ਦਿੱਲੀ: ਕੋਰੋਨਾ ਵਾਇਰਸ ਲਾਗ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦਰਅਸਲ ਜੇਕਰ ਕੋਈ ਜਨਤਕ ਥਾਂ 'ਤੇ ਥੁੱਕਦਾ ਪਾਇਆ ਜਾਂਦਾ ਹੈ ਤਾਂ ਉਸ ਲਈ ਜੁਰਮਾਨੇ ਦਾ ਪ੍ਰਾਵਧਾਨ ਹੈ। ਅਜਿਹੇ 'ਚ ਦਿੱਲੀ 'ਚ ਸੜਕ 'ਤੇ ਥੁੱਕਣਾ ਇਕ ਸ਼ਖਸ ਲਈ ਮੌਤ ਦਾ ਕਾਰਨ ਬਣ ਗਿਆ।


ਦਿੱਲੀ 'ਚ ਜਨਤਕ ਥਾਂ 'ਤੇ ਥੁੱਕਣ ਤੋਂ ਹੋਈ ਬਹਿਸ ਕਾਰਨ ਲੜਾਈ ਖੂਨੀ ਰੂਪ 'ਚ ਬਦਲ ਗਈ। ਇਸ ਲੜਾਈ ਚ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਪੀੜਤ ਦੀ ਪਛਾਣ ਕਰਨਾਟਕਾ ਦੇ ਰਹਿਣ ਵਾਲੇ ਅੰਕਿਤ ਵਜੋਂ ਹੋਈ ਹੈ।ਅੰਕਿਤ ਬਤੌਰ ਡਰਾਇਵਰ ਕੰਮ ਕਰਦਾ ਸੀ।


ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਹਸਪਤਾਲਾਂ 'ਚ ਲਵਾਰਸ ਲਾਸ਼ਾਂ ਦੇ ਢੇਰ , ਆਪਣਿਆਂ ਨੇ ਹੀ ਫੇਰਿਆ ਮੂੰਹ


ਕੋਰੋਨਾ ਵਾਇਰਸ ਕਾਰਨ ਹੋ ਸਕਦੀਆਂ 5 ਤੋਂ 10 ਕਰੋੜ ਮੌਤਾਂ, ਖੋਜ 'ਚ ਵੱਡਾ ਖੁਲਾਸਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ